ਗੁਣ ਭਰਪੂਰ ਹਲਦੀ ਵਾਲਾ ਦੁੱਧ ਕਰਦਾ ਕਈ ਬਿਮਾਰੀਆਂ ਦੂਰ
ਗੁਣ ਭਰਪੂਰ ਹਲਦੀ ਹਮੇਸ਼ਾ ਹੀ ਇਸਨਾਨ ਲਈ ਫਾਇਦੇਮੰਦ ਹੁੰਦੀ ਹੈ। ਹਲਦੀ ਨੂੰ ਦੁੱਧ ਵਿਚ ਮਿਲਾ ਕੇ ਪਿਲਾਉਣ ਨਾਲ ਇਸ ਦੇ ਹੋਰ ਵੀ ਜ਼ਿਆਦਾ ਫਾਇਦੇ ਹੁੰਦੇ ਹਨ। ਭਾਵੇਂ ਗਲੇ ਦੀ ਖਰਾਸ਼ ਦੀ ਦਿੱਕਤ ਹੋਵੇ ਜਾਂ ਸੱਟ, ਸਾਡੇ ਬਜ਼ੁਰਗ ਤੁਰੰਤ ਰਾਹਤ ਪਾਉਣ ਲਈ ਹਲਦੀ ਵਾਲਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਦੁੱਧ 'ਚ ਹਲਦੀ ਦਾ ਰੰਗ ਹੋਣ ਕਾਰਨ ਇਸ ਨੂੰ 'ਗੋਲਡਨ ਮਿਲਕ' ਵੀ ਕਿਹਾ ਜਾਂਦਾ ਹੈ। ਵਾਧੂ ਸਿਹਤ ਲਾਭਾਂ ਲਈ ਲੌਂਗ, ਦਾਲਚੀਨੀ, ਇਲਾਇਚੀ, ਕਾਲੀ ਮਿਰਚ ਤੇ ਅਦਰਕ ਵਰਗੇ ਮਸਾਲੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਜ਼ੁਕਾਮ, ਜੋੜਾਂ,ਖੰਘ, ਫਲੂ, ਜ਼ਖ਼ਮ ਦੇ ਦਰਦ ਆਦਿ ਦੀ ਸਥਿਤੀ 'ਚ ਹਲਦੀ ਵਾਲਾ ਦੁੱਧ ਸਭ ਤੋਂ ਚੰਗਾ ਬਦਲ ਹੈ। ਹਲਦੀ ਦਾ ਦੁੱਧ ਔਰਤਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਹਲਦੀ ਵਾਲੇ ਦੁੱਧ ਦੇ ਫਾਇਦੇ ਹਲਦੀ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਤੱਤ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਵਧਦੀ ਉਮਰ ਦੇ ਨਾਲ ਔਰਤਾਂ ਨੂੰ ਜੋੜਾਂ ਦੇ ਦਰਦ ਤੇ ਸੋਜ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਹਲਦੀ ਵਾਲਾ ਦੁੱਧ ਤੁਹਾਡੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਬਦਲਦੇ ਮੌਸਮ 'ਚ ਜੇ ਤੁਸੀਂ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਇਹ ਇਮਿਊਨ ਸਿਸਟਮ ਦੀ ਕਮਜ਼ੋਰੀ ਕਾਰਨ ਹੁੰਦਾ ਹੈ। ਅਜਿਹੇ 'ਚ ਆਪਣੀ ਡਾਈਟ 'ਚ ਹਲਦੀ ਵਾਲੇ ਦੁੱਧ ਨੂੰ ਸ਼ਾਮਲ ਕਰੋ। ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ ਤੇ ਇਨਸੁਲਿਨ ਸੰਵੇਦਨਸ਼ੀਲਤਾ 'ਚ ਸੁਧਾਰ ਕਰਦਾ ਹੈ। ਟਾਈਪ 2 ਸ਼ੂਗਰ ਦੀ ਸ਼ੁਰੂਆਤ ਜਲਦੀ ਨਹੀਂ ਹੁੰਦੀ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਯਾਦਦਾਸ਼ਤ ਤੇ ਦਿਮਾਗ ਦੀ ਕਾਰਜਸ਼ੀਲਤਾ 'ਚ ਸੁਧਾਰ ਹੁੰਦਾ ਹੈ। ਹਲਦੀ 'ਚ ਮੌਜੂਦ ਕਰਕਿਊਮਿਨ ਮੂਡ ਨੂੰ ਬਿਹਤਰ ਬਣਾਉਂਦਾ ਹੈ ਤੇ ਡਿਪਰੈਸ਼ਨ ਦੇ ਲੱਛਣਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਨੀਂਦ ਤੇ ਚਿੰਤਾ ਦੇ ਨਾਲ ਮਦਦ ਕਰਦਾ ਹੈ। ਕੈਂਸਰ ਦੇ ਖ਼ਤਰੇ ਨੂੰ ਘਟਾਉਂਦਾ ਹੈ। ਅਲਜ਼ਾਈਮਰ ਰੋਗ ਦੇ ਇਲਾਜ ਵਿੱਚ ਮਦਦ ਕਰਦਾ ਹੈ। ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘਟਾਉਂਦਾ ਹੈ। ਹਲਦੀ ਦਾ ਦੁੱਧ ਪੀਣ ਦੇ ਨੁਕਸਾਨ ਇਸ ਲਈ ਖ਼ੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈਣ ਵਾਲੇ ਲੋਕ ਕਦੇ ਵੀ ਹਲਦੀ ਵਾਲੇ ਦੁੱਧ ਦਾ ਸੇਵਨ ਨਾ ਕਰਨ। ਅਕਸਰ ਹਾਈ ਬਲੱਡ ਪ੍ਰੈਸ਼ਰ ਤੇ ਕਲੈਸਟਰੋਲ ਦੇ ਮਰੀਜਾਂ ਨੂੰ ਖੂਨ ਪਤਲਾ ਰੱਖਣ ਦੀ ਦਵਾਈ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ। ਜੇਕਰ ਗੈਸ ਅਤੇ ਐਸੀਡੀਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਹਲਦੀ ਵਾਲਾ ਦੁੱਧ ਪੀਣਾ ਬੰਦ ਕਰ ਦਿਓ। ਕਿਉਂਕਿ ਹਲਦੀ ਵਾਲਾ ਦੁੱਧ ਇਸ ਸਮੱਸਿਆ ਨੂੰ ਵਧਾ ਦਿੰਦਾ ਹੈ ਅਤੇ ਐਸੀਡੀਟੀ ਦੀ ਦਵਾਈ ਦਾ ਅਸਰ ਵੀ ਘੱਟ ਕਰ ਦਿੰਦਾ ਹੈ। ਇਸ ਨਾਲ ਪੇਟ ਵਿਚ ਅਲਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਬਵਾਸੀਰ ਅਤੇ ਖੂਨ ਆਉਣ ਦੀ ਸਮੱਸਿਆ ਹੈ ਅਤੇ ਜਿੰਨ੍ਹਾਂ ਲੋਕਾਂ ਦੇ ਨੱਕ ਵਿੱਚੋਂ ਖ਼ੂਨ ਆਉਂਦਾ ਹੈ। ਉਹ ਕਦੀ ਵੀ ਹਲਦੀ ਵਾਲੇ ਦੁੱਧ ਦਾ ਸੇਵਨ ਨਾ ਕਰਨ। ਕਿਉਂਕਿ ਹਲਦੀ ਵਾਲੇ ਦੁੱਧ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨਾਲ ਬਲੀਡਿੰਗ ਵਧ ਜਾਂਦੀ ਹੈ। -PTC News ਇਹ ਵੀ ਪੜ੍ਹੋ : ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ, ਹੁਣ ਤੱਕ 11 ਮੌਤਾਂ ਹੋ ਚੁੱਕੀਆਂ