ਗਣਤੰਤਰ ਦਿਵਸ ਮੌਕੇ 15000 ਫੁੱਟ ਦੀ ਉੱਚਾਈ 'ਤੇ ITBP ਦੇ ਜਵਾਨਾਂ ਨੇ ਲਹਿਰਾਇਆ ਝੰਡਾ
ਨਵੀਂ ਦਿੱਲੀ: ਦੇਸ਼ ਅੱਜ ਆਪਣਾ 73ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਗਣਤੰਤਰ ਦਿਵਸ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਅਤੇ ਦੇਸ਼ ਦੇ ਇੱਕ ਗਣਤੰਤਰ ਵਿੱਚ ਤਬਦੀਲ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਹਰ ਸਾਲ, ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਾਨਦਾਰ ਫੌਜੀ ਅਤੇ ਸੱਭਿਆਚਾਰਕ ਮੁਕਾਬਲੇ ਹੁੰਦੇ ਹਨ। ਨਵੀਂ ਦਿੱਲੀ ਵਿੱਚ, ਫੌਜੀ ਤਾਕਤ ਦੇ ਪ੍ਰਦਰਸ਼ਨ ਵਿੱਚ, ਹਥਿਆਰਬੰਦ ਬਲਾਂ ਦੇ ਕਰਮਚਾਰੀ ਰਾਜਪਥ ਦੇ ਨਾਲ ਮਾਰਚ ਕਰਦੇ ਹਨ। ਹਰ ਸਾਲ ਗਣਤੰਤਰ ਦਿਵਸ ਦਾ ਇਕ ਖ਼ਾਸ ਗਣਤੰਤਰ ਦਿਵਸ ਥੀਮ ਰੱਖਿਆ ਜਾਂਦਾ ਹੈ , ਇਸ ਸਾਲ ਦੇ ਗਣਤੰਤਰ ਦਿਵਸ ਦੀ ਥੀਮ "ਭਾਰਤ@75" ਹੈ।
ਦੂਜੇ ਪਾਸੇ ਗਣਤੰਤਰ ਦਿਵਸ 'ਤੇ ਉੱਤਰਾਖੰਡ, ਹਿਮਾਚਲ ਅਤੇ ਲੱਦਾਖ 'ਚ 15000 ਫੁੱਟ ਦੀ ਉਚਾਈ 'ਤੇ ਤਾਇਨਾਤ ਜਵਾਨਾਂ ਦਾ ਉਤਸ਼ਾਹ ਵੀ ਬੁਲੰਦ ਦੇਖਣ ਨੂੰ ਮਿਲਿਆ। ਆਈ.ਟੀ.ਬੀ.ਪੀ. ਦੇ ਇਨ੍ਹਾਂ ਹਿਮਵੀਰਾਂ ਨੇ ਮਾਇਨਸ 40 ਡਿਗਰੀ ਸੈਲਸੀਅਸ ਤਾਪਮਾਨ ਅਤੇ 15000 ਫੁੱਟ ਦੀ ਉਚਾਈ 'ਤੇ ਤਿਰੰਗਾ ਲਹਿਰਾਇਆ।
ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੇ ਲੱਦਾਖ ਵਿੱਚ -40 ਡਿਗਰੀ ਸੈਲਸੀਅਸ 'ਤੇ 15000 ਫੁੱਟ ਦੀ ਉਚਾਈ 'ਤੇ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ।#WATCH | Indo-Tibetan Border Police (ITBP) personnel celebrate #RepublicDay at 14,000 feet altitude in -30 degree Celsius temperature in Uttarakhand. pic.twitter.com/sPPJHqzr1u — ANI (@ANI) January 26, 2022