ਬੈਂਕ 'ਚ ਜਮ੍ਹਾਂ ਹਨ ਪੈਸੇ ਤਾਂ ਜ਼ਰੂਰ ਪੜ੍ਹੋ ਇਹ ਖਬਰ!
Relief on money deposit in banks in February budget is expected: ਦੇਸ਼ ਦੇ ਵਿੱਤ ਮੰਤਰਾਲੇ ਨੇ ਜਨਤਾ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕਰ ਸਕਦੇ ਹਨ, ਜਿਸ ਬਾਰੇ 'ਚ ਵਿੱਤ ਮੰਤਰੀ ਅਰੁਣ ਜੇਤਲੀ ਆਉਣ ਵਾਲੇ ਬਜਟ 'ਚ ਉਹਨਾਂ ਲੋਕਾਂ ਨੂੰ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ, ਜਿੰਨ੍ਹਾਂ ਦੇ ਪੈਸੇ ਬੈਂਕ 'ਚ ਜਮ੍ਹਾਂ ਹਨ।
ਇਸ ਦੇ ਤਹਿਤ ਜਮ੍ਹਾਂ ਧਾਰਕਾਂ ਦੇ ਪੈਸੇ 'ਤੇ ਜੋ ਵਿਆਜ ਦੀ ਕਮਾਈ 'ਤੇ ਟੈਕਸ ਛੋਟ ਵਧ 'ਚ ਵਾਧਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ, ਖਾਤਾ ਧਾਰਕਾਂ 10 ਹਜ਼ਾਰ ਰੁਪਏ ਤਕ ਦੀ ਵਿਆਜ ਕਮਾਈ 'ਤੇ ਹੀ ਛੋਟ ਮਿਲਦੀ ਹੈ ਅਤੇ ਜੇਕਰ ਟੈਕਸ ਇਸ ਤੋਂ ਵੱਧ ਕਮਾਈ ਹੁੰਦੀ ਹੈ ਤਾਂ ਟੈਕਸ ਲੱਗਦਾ ਹੈ।
Relief on money deposit in banks in February budget is expected: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਬਜਟ-2018'ਚ ਅਰੁਣ ਜੇਤਲੀ ਤਕਰੀਬਨ 20 ਸਾਲ ਪਹਿਲਾਂ ਬਣਾਈ ਇਸ ਲਿਮਟ ਨੂੰ ਵਧਾ ਕੇ ਜ਼ਿਆਦਾ ਕਰਨ ਦਾ ਐਲਾਨ ਕਰ ਸਕਦੇ ਹਨ।
ਜੇਕਰ ਇਨਕਮ ਟੈਕਸ ਨਿਯਮਾਂ ਦੇ ਮੁਤਾਬਕ ਚੱਲੀਏ ਤਾਂ ਖਾਤਾ ਧਾਰਕਾਂ ਨੂੰ ਜੇਕਰ 10 ਹਜ਼ਾਰ ਰੁਪਏ ਤੋਂ ਜ਼ਿਆਦਾ ਵਿਆਜ ਦੀ ਕਮਾਈ ਹੁੰਦੀ ਹੈ ਤਾਂ ਟੈਕਸ ਦਾ ਭੁਗਤਾਨ ਦੇਣਾ ਪੈਂਦਾ ਹੈ। ਇਸ ਤੋਂ ਇਲਾਵਾ ਬੈਂਕ 'ਚ ਬਚਤ ਖਾਤਾ, ਆਰ. ਡੀ., ਐੱਫ. ਡੀ., ਵਰਗੇ ਵੱਖਰੇ ਖਾਤਿਆਂ 'ਤੇ ਮਿਲਣ ਵਾਲੇ ਵਿਆਜ ਨੂੰ ਜੋੜ ਕੇ ਟੈਕਸ ਦਾ ਹਿਸਾਬ ਲਗਾਇਆ ਜਾਂਦਾ ਹੈ ਅਤੇ ਇਹ ਕਮਾਈ 10 ਹਜ਼ਾਰ ਤੋਂ ਵਧਣ 'ਤੇ ਇਸਨੂੰ ਵਾਧੂ ਕਮਾਈ ਦਾ ਨਾਮ ਦੇ ਕੇ ਇਸ 'ਤੇ ਟੈਕਸ ਲਗਾਇਆ ਜਾਂਦਾ ਹੈ।
—PTC News