'ਕਾਚਾ ਬਦਾਮ' ਫੇਮ ਅੰਜਲੀ ਅਰੋੜਾ ਦੇ ਕਥਿਤ ਵਾਇਰਲ MMS ਵੀਡੀਓ ਲੀਕ ਦਾ ਅਸਲ ਸੱਚ
ਮਨੋਰੰਜਨ, 10 ਅਗਸਤ: 'ਕਾਚਾ ਬਦਾਮ' (Kacha Badam) 'ਤੇ ਡਾਂਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਸ਼ਹੂਰੀ ਖੱਟਣ ਵਾਲੀ ਇੰਟਰਨੈੱਟ ਫੇਮ ਅੰਜਲੀ ਅਰੋੜਾ (Anjali Arora) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹੁਣ ਇੱਕ ਨਿੱਜੀ ਅਤੇ ਵਾਇਰਲ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ ਜਿਸ ਨੂੰ ਵੇਖ ਇੰਟਰਨੈੱਟ 'ਤੇ ਬਹੁਤੇ ਲੋਕ ਇਹ ਇਲਜ਼ਾਮ ਲਾ ਰਹੇ ਨੇ ਕਿ ਇਸ ਵਿੱਚ ਅੰਜਲੀ ਨੂੰ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਇਆ ਗਿਆ ਹੈ। ਅੰਜਲੀ ਅਰੋੜਾ (Anjali Arora) ਦਾ MMS ਸਕੈਂਡਲ ਵੱਖ-ਵੱਖ ਸਾਈਟਾਂ ਦੁਆਰਾ ਰਿਪੋਰਟ ਕੀਤਾ ਗਿਆ ਹੈ। ਕਈ ਨਾਮੀ ਵੈਬਸਾਈਟਸ ਦੀ ਰਿਪੋਰਟ ਮੁਤਾਬਕ ਵਾਇਰਲ ਵੀਡੀਓ ਸਪੱਸ਼ਟ ਤੌਰ 'ਤੇ ਆਨਲਾਈਨ ਲੀਕ ਹੋ ਗਿਆ ਹੈ। ਹਾਲਾਂਕਿ ਇਹ ਵੀ ਰਿਪੋਰਟ ਕੀਤਾ ਗਿਆ ਕਿ ਅੰਜਲੀ ਜਾਂ ਉਸਦੀ ਟੀਮ ਦੁਆਰਾ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਅੰਜਲੀ (Anjali) ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਇਹ ਉਸ ਦਾ ਨਹੀਂ ਹੈ ਅਤੇ ਲੱਗਦਾ ਹੈ ਕਿ ਇਹ ਉਸ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ। ਅੰਜਲੀ ਇਕੱਲੇ ਇੰਸਟਾਗ੍ਰਾਮ 'ਤੇ 11 ਮਿਲੀਅਨ ਤੋਂ ਵੱਧ ਫਾਲੋਅਰਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਵਰਕ ਫਰੰਟ 'ਤੇ ਅੰਜਲੀ ਅਰੋੜਾ (Anjali Arora) ਨੂੰ ਕੰਗਨਾ ਰਣੌਤ ਦੇ ਲਾਕ ਅੱਪ ਰਿਐਲਿਟੀ ਸ਼ੋਅ ਵਿੱਚ ਦੇਖਿਆ ਗਿਆ ਸੀ ਅਤੇ ਉਹ ਫਾਈਨਲਿਸਟਾਂ ਵਿੱਚੋਂ ਇੱਕ ਸੀ। ਸ਼ੋਅ 'ਤੇ ਵਿਜੇਤਾ ਮੁਨੱਵਰ ਫਾਰੂਕੀ ਨਾਲ ਉਸ ਦੀ ਬਾਂਡਿੰਗ ਸਭ ਤੋਂ ਖਾਸ ਰਹੀ। ਹਾਲ ਹੀ ਵਿੱਚ ਅੰਜਲੀ (Anjali Arora) ਨੇ 10 ਅਗਸਤ 2022 ਨੂੰ ਰਿਲੀਜ਼ ਹੋਏ 'ਸਈਆਂ ਦੀ ਮੈਂ ਆਨਾ ਰੇ' ਸਿਰਲੇਖ ਵਾਲੇ ਸਾ.ਰੇ.ਗਾ.ਮਾ.ਪਾ ਸੰਗੀਤ ਵੀਡੀਓ ਵਿੱਚ ਦਿਖਾਇਆ ਗਿਆ। ਖ਼ਬਰ ਲਿਖੇ ਜਾਣ ਤੋਂ 9 ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ 13 ਲੱਖ ਤੋਂ ਵੱਧ ਲੋਕ ਵੇਖ ਚੁਕੇ ਹਨ। -PTC News