ਚੁੱਕਿਆ ਗਿਆ ਬਾਬਾ? ਅਸਲ ਰਾਮ ਰਹੀਮ ਹੋਇਆ ਕਿਡਨੈਪ, ਜਾਅਲੀ ਰਾਮ ਰਹੀਮ ਪੈਰੋਲ 'ਤੇ ਬਾਹਰ
ਚੰਡੀਗੜ੍ਹ, 3 ਜੂਨ: ਜੇਲ੍ਹ ਵਿਚ ਆਪਣੇ ਦੋਸ਼ਾਂ ਦੀ ਸਜ਼ਾ ਕੱਟ ਰਿਹਾ ਡੇਰੇ ਸੱਚੇ ਸੌਦੇ ਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਡੇਰੇ ਦੇ ਕੁੱਝ ਪ੍ਰੇਮੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਾਬਾ ਚੁੱਕਿਆ ਗਿਆ ਅਰਥਾਤ ਉਸ ਦਾ ਕਿਡਨੈਪ ਹੋ ਚੁੱਕਿਆ। ਇਹ ਵੀ ਪੜ੍ਹੋ: ਸੋਮਵਾਰ ਨੂੰ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ; ਪੰਜਾਬ ਨੂੰ ਮਿਲਣਗੇ 5 ਹੋਰ ਮੰਤਰੀ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਦੱਸਿਆ ਜਾ ਰਿਹਾ ਕਿ ਚੰਡੀਗੜ੍ਹ ਦੇ ਰਹਿਣ ਵਾਲੇ ਕੁੱਝ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਸ਼ਰਧਾਲੂਆਂ ਦਾ ਦਾਅਵਾ ਹੈ ਕਿ ਪੈਰੋਲ 'ਤੇ ਬਾਹਰ ਰਾਮ ਰਹੀਮ ਜੋ ਕਿ ਉੱਤਰ ਪ੍ਰਦੇਸ਼ ਦੇ ਬਾਗ਼ਪਤ ਆਸ਼ਰਮ 'ਚ ਮੌਜਾਂ ਮਾਣ ਰਿਹਾ ਉਹ ਅਸਲ ਨਹੀਂ ਸਗੋਂ ਜਾਅਲੀ ਰਾਮ ਰਹੀਮ ਹੈ ਅਤੇ ਅਸਲ ਨੂੰ ਤਾਂ ਕਿਡਨੈਪ ਕਰਕੇ ਜਾਅਲੀ ਆਲੇ ਨੂੰ ਜੇਲ੍ਹ 'ਚ ਬੰਦ ਕੀਤਾ ਗਿਆ ਹੋਣ। ਸ਼ਿਕਾਇਤਕਰਤਾ ਨੇ ਆਪਣੀ ਪਟੀਸ਼ਨ ਵਿਚ ਹਰਿਆਣਾ ਸਰਕਾਰ, ਹਨੀਪ੍ਰੀਤ ਅਤੇ ਸਿਰਸਾ ਡੇਰੇ ਦੇ ਪੀ.ਆਰ ਨੈਣ ਨੂੰ ਪਾਰਟੀ ਬਣਾ ਕੇ ਇਹ ਅਪੀਲ ਦਾਇਰ ਕੀਤੀ ਹੈ। ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਦਾ ਇਹ ਇਲਜ਼ਾਮ ਹੈ ਕਿ ਅਸਲੀ ਰਾਮ ਰਹੀਮ ਦੀ ਥਾਂ ਜਾਅਲੀ ਰਾਮ ਰਹੀਮ ਨੂੰ ਜੇਲ੍ਹ ਭੇਜਿਆ ਗਿਆ ਸੀ ਅਤੇ ਡੇਰਾ ਪ੍ਰੇਮੀਆਂ ਨੂੰ ਸੂਤਰਾਂ ਤੋਂ ਜਾਣਕਾਰੀ ਹਾਸਿਲ ਹੋਈ ਹੈ ਕਿ ਅਸਲ ਵਾਲੇ ਨੂੰ ਤਾਂ ਕੁੱਝ ਲੋਕ ਚੁੱਕ ਕੇ ਲੈ ਗਏ ਸਨ। ਉਨ੍ਹਾਂ ਆਪਣੀ ਪਟੀਸ਼ਨ ਵਿਚ ਜੇਲ੍ਹ 'ਚ ਕੈਦ ਰਾਮ ਰਹੀਮ ਦੀ ਜਾਂਚ ਲਈ ਅਰਜ਼ੀ ਦਾਇਰ ਕੀਤੀ ਹੈ। ਇਹ ਵੀ ਪੜ੍ਹੋ: ਕੇਂਦਰੀ ਜੇਲ੍ਹ ਬਠਿੰਡਾ ’ਚ ਨੌਜਵਾਨ ਦੇ ਕੇਸ ਕਤਲ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਉਨ੍ਹਾਂ ਆਪਣੀ ਸ਼ਿਕਾਇਤ 'ਚ ਕਿਹਾ ਕਿ ਪੈਰੋਲ 'ਤੇ ਬਾਹਰ ਰਾਮ ਰਹੀਮ 'ਚ ਬਹੁਤ ਜ਼ਿਆਦਾ ਬਦਲਾਵ ਵੇਖਣ ਨੂੰ ਮਿਲ ਰਿਹਾ ਅਤੇ ਉਸ ਦੇ ਹਾਓ ਭਾਉ ਵੀ ਬਹੁਤ ਬਦਲੇ ਬਦਲੇ ਜੇ ਦਿੱਖ ਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੈਰੋਲ 'ਤੇ ਬਾਹਰ ਡੇਰਾ ਮੁਖੀ ਆਪਣੇ ਪੁਰਾਣੇ ਮਿੱਤਰਾਂ ਨੂੰ ਵੀ ਪਛਾਣਨ 'ਚ ਅਸਫਲ ਰਹੇ ਸਨ ਜਿਸਤੋਂ ਬਾਅਦ ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਦਾ ਅਸਲ ਬਾਬਾ ਕਿਸੀ ਵੱਡੀ ਮੁਸੀਬਤ ਵਿਚ ਨਾ ਹੋਵੇ। ਡੇਰਾ ਸੱਚਾ ਸੌਦਾ ਦੀ ਬੁਲਾਰੇ ਸੰਦੀਪ ਕੌਰ ਇੰਸਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਕਿਸੇ ਇੱਕ ਵਿਅਕਤੀ ਤੋਂ ਇਹ ਪੁੱਛਣਾ ਕਿ ਗੁਰੂ ਜੀ ਅਸਲੀ ਹਨ ਜਾਂ ਨਕਲੀ ਹਨ ਜਾਂ ਉਨ੍ਹਾਂ 'ਤੇ ਸਵਾਲ ਉਠਾਉਣਾ ਬਿਲਕੁਲ ਗਲਤ ਅਤੇ ਬੇਬੁਨਿਆਦ ਹੈ। ਇਹ ਗੱਲਾਂ ਸੱਚ ਨਹੀਂ, ਅਫਵਾਹਾਂ ਹਨ। ਅਜਿਹਾ ਡੇਰਾ ਸਮਰਥਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਕਹਿ ਕੇ ਸਾਡੇ ਸਿਸਟਮ 'ਤੇ ਉਂਗਲ ਉਠਾਈ ਜਾ ਰਹੀ ਹੈ। ਇਹ ਸਭ ਝੂਠ ਅਤੇ ਬੇਬੁਨਿਆਦ ਹੈ। -PTC News