ਅਫ਼ਗ਼ਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ 'ਚੋਂ RDX ਬਰਾਮਦ: ਸੂਤਰ
ਅੰਮ੍ਰਿਤਸਰ: ਕਸਟਮ ਵਿਭਾਗ ਨੇ ਅਫ਼ਗਾਨਿਸਤਾਨ ਤੋਂ ਆਏ ਡਰਾਈ ਫਰੂਟ ਦੇ ਟਰੱਕ ਦੀ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਉੱਤੇ ਤਲਾਸ਼ੀ ਲਈ ਗਈ। ਕਸਟਮ ਵਿਭਾਗ ਨੇ ਤਲਾਸ਼ੀ ਦੌਰਾਨ ਆਰਡੀਐਕਸ ਵਰਗੀ ਚੀਜ਼ ਬਰਾਮਦ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਅਫ਼ਗਾਨਿਸਤਾਨ ਤੋਂ ਟਰੱਕ ਡਰਾਈ ਫਰੂਟ ਲੈ ਕੇ ਅਟਾਰੀ ਸਰਹੱਦ ਵਿਖੇ ਸਥਿਤ ਆਈਸੀਪੀ ਵਿਖੇ ਪਹੁੰਚਿਆ ਸੀ ਜਿੱਥੇ ਭਾਰਤੀ ਕਸਟਮ ਤੇ ਬੀਐਸਐਫ ਨੇ ਸਾਂਝੇ ਅਭਿਆਨ ਦੌਰਾਨ ਇਕ ਲੋਹੇ ਦਾ ਬੰਦ ਡੱਬਾ ਉਕਤ ਟਰੱਕ ਵਿੱਚੋਂ ਬਰਾਮਦ ਕੀਤਾ ਜਿਸ ਨੂੰ ਖੋਲਣ ਉਤੇ ਧਮਾਕਾ ਵੀ ਹੋਇਆ। ਇਸ ਬਾਰੇ ਭਾਰਤੀ ਕਸਟਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਡੱਬੇ ਦਾ ਵਜ਼ਨ 900 ਗ੍ਰਾਮ ਹੈ ਅਤੇ ਡੱਬੇ ਚੋਂ ਨਿਕਲੀ ਆਰ ਡੀ ਐਕਸ ਵਰਗੀ ਚੀਜ਼ ਦਾ ਭਾਰ 360 ਗ੍ਰਾਮ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ:NOC ਜਾਰੀ ਕਰਨ ਬਦਲੇ 3,000 ਰੁਪਏ ਦੀ ਰਿਸ਼ਵਤ ਲੈਂਦਾ ਕਾਨੂੰਗੋ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ -PTC News