ਹੁਣ ਵਾਰੀ ਚਮਕਦੇ ਨੀਲੇ 50 ਰੁ: ਦੇ ਨੋਟਾਂ ਦੀ!
ਨੋਟਬੰਦੀ, 1000 ਦੇ ਨੋਟ ਬੰਦ, 500 ਦੇ ਨਵੇਂ ਨੋਟ ਅਤੇ 2000 ਦਾ ਨੋਟ ਲਾਗੂ ਹੋਣ ਤੋਂ ਬਾਅਦ ਹੁਣ ਵਾਰੀ 50 ਰੁ: ਦੇ ਨੋਟਾਂ ਦੀ ਹੈ। ਜਲਦ ਹੀ ਬੈਂਕਾਂ 'ਚ ਨਵੇਂ 50 ਰੁ: ਦੇ ਨੋਟ ਆ ਜਾਣਗੇ ਜਿੰਨ੍ਹਾਂ ਦੀ ਝਲਕ ਤੁਸੀਂ ਹੇਠ ਦਿੱਤੀਆਂ ਤਸਵੀਰਾਂ 'ਚੋਂ ਦੇਖ ਸਕਦੇ ਹੋ:
ਇਹ ਤਸਵੀਰਾਂ ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਕੀਤੀਆਂ ਹਨ।
RBI releases new 50 rs note images, to be launched soon!
ਇਹ ਨਵੇਂ ਨੀਲੇ ਰਿਜ਼ਰਵ ਬੈਂਕ ਵੱਲੋਂ 50 ਰੁਪਏ ਦੇ ਨਵੇਂ ਨੋਟ ਜਾਰੀ ਕਰ ਦਿੱਤੇ ਗਏ ਹਨ। ਆਰਬੀਆਈ ਅਨੁਸਾਰ ਨਵੀਂ ਲੜੀ ਤਹਿਤ ਇਹ ਨਵੇਂ ਨੋਟ ਜਲਦ ਹੀ ਜਾਰੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਪੁਰਾਣੇ 50 ਰੁਪਏ ਦੇ ਨੋਟ ਵੀ ਜਾਰੀ ਰਹਿਣਗੇ।
50 ਰੁਪਏ ਦੇ ਨੋਟ 'ਚ ਮਹਾਤਮਾ ਗਾਂਧੀ ਦੇ ਚਿੱਤਰ ਤੋਂ ਇਲਾਵਾ ਪਿਛਲੇ ਪਾਸੇ ਦੱਖਣੀ ਭਾਰਤ ਦੇ ਕਿਸੇ ਮੰਦਰ ਦੀ ਫ਼ੋਟੋ ਛਪੀ ਹੋਈ ਦਿਖਾਈ ਦਿੰਦੀ ਹੈ।ਸੱਜੇ ਪਾਸੇ ਹੇਠਾਂ 50 ਰੁਪਏ ਲਿਖਿਆ ਹੈ ਅਤੇ ਖੱਬੇ ਪਾਸੇ ਦੇਵਨਾਗਰੀ ਵਿੱਚ 50 ਰੁਪਏ ਲਿਖਿਆ ਹੈ। ਇਸ ਨੋਟ ਦੇ ਪਿਛਲੇ ਹਿੱਸੇ 'ਚ ਸਵੱਛ ਭਾਰਤ ਦਾ ਨਾਅਰਾ ਵੀ ਛਪਿਆ ਹੋਇਆ ਹੈ।
—PTC News