RBI Monetary Policy: ਸਸਤੀ ਨਹੀਂ ਹੋਈ EMI, 4 ਫੀਸਦੀ ਰਹੇਗੀ ਰੈਪੋ ਰੇਟ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਮੌਜੂਦਾ EMI ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਕਿਹਾ ਕਿ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ 'ਚ ਰੈਪੋ ਅਤੇ ਰਿਵਰਸ ਰੇਪੋ ਦਰਾਂ 'ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਰੇਪੋ ਦਰ ਜੋ ਕਰਜ਼ੇ ਦੀਆਂ ਵਿਆਜ ਦਰਾਂ ਦਾ ਫੈਸਲਾ ਕਰਦੀ ਹੈ, ਵਰਤਮਾਨ ਵਿੱਚ 4% ਹੈ ਅਤੇ ਰਿਵਰਸ ਰੈਪੋ ਦਰ 3.35% ਹੈ। RBI ਦਾ MPC, ਜੋ ਵਿਆਜ ਦਰਾਂ 'ਤੇ ਫੈਸਲਾ ਕਰਦਾ ਹੈ, ਵਿੱਚ 6 ਮੈਂਬਰ ਹੁੰਦੇ ਹਨ। ਇਨ੍ਹਾਂ ਵਿੱਚੋਂ 3 ਸਰਕਾਰ ਦੇ ਨੁਮਾਇੰਦੇ ਹਨ ਅਤੇ ਬਾਕੀ 3 ਮੈਂਬਰ ਗਵਰਨਰ ਸਮੇਤ ਆਰਬੀਆਈ ਦੀ ਨੁਮਾਇੰਦਗੀ ਕਰਦੇ ਹਨ। ਆਰਬੀਆਈ ਰੇਪੋ ਰੇਟ ਅਤੇ ਰਿਵਰਸ ਰੇਪੋ ਰੇਟ 'ਤੇ ਸਿਰਫ MPC ਦੀ ਤਿੰਨ ਦਿਨਾਂ ਮੀਟਿੰਗ ਵਿੱਚ ਫੈਸਲਾ ਕਰਦਾ ਹੈ। 2022-23 ਵਿੱਚ 7.8% ਜੀ.ਡੀ.ਪੀ ਆਰਬੀਆਈ ਗਵਰਨਰ ਨੇ ਕਿਹਾ ਹੈ ਕਿ 2022-23 ਵਿੱਚ 7.8 ਫੀਸਦੀ ਜੀਡੀਪੀ ਵਿਕਾਸ ਦਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਈਐਮਐਫ ਦਾ ਇਹ ਵੀ ਮੰਨਣਾ ਹੈ ਕਿ ਟੀਕਾਕਰਨ ਅਤੇ ਹੋਰ ਜ਼ਰੂਰੀ ਕਦਮਾਂ ਕਾਰਨ ਭਾਰਤ ਤੇਜ਼ੀ ਨਾਲ ਵਿਕਾਸ ਕਰੇਗਾ। ਇਸ ਬਾਰੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਗਲੋਬਲ ਬਾਜ਼ਾਰਾਂ 'ਚ ਕੋਵਿਡ-19 ਮਹਾਮਾਰੀ ਕਾਰਨ ਕਈ ਚੁਣੌਤੀਆਂ ਆਈਆਂ ਹਨ ਅਤੇ ਭਾਰਤ ਨੂੰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ 'ਚ ਆਰਬੀਆਈ ਨੇ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਅਸੀਂ ਕੋਰੋਨਾ ਨਾਲ ਨਜਿੱਠਣ ਲਈ ਬਿਹਤਰ ਸਥਿਤੀ 'ਚ ਹਾਂ। ਇਥੇ ਪੜ੍ਹੋ ਹੋਰ ਖ਼ਬਰਾਂ: ਪਿਛਲੇ 24 ਘੰਟਿਆਂ 'ਚ 67,084 ਨਵੇਂ ਮਾਮਲੇ ਆਏ ਸਾਹਮਣੇ, 1,241 ਲੋਕਾਂ ਦੀ ਹੋਈ ਮੌਤ -PTC News