Wed, Nov 13, 2024
Whatsapp

ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ

Reported by:  PTC News Desk  Edited by:  Ravinder Singh -- July 12th 2022 04:44 PM
ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ

ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ

ਲੁਧਿਆਣਾ : ਲੁਧਿਆਣਾ ਦੇ ਨਗਰ ਨਿਗਮ ਦਫਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਸਫ਼ਾਈ ਕਰਮਚਾਰੀ ਕੱਚੇ ਮੁਲਾਜ਼ਮ ਹੜਤਾਲ ਉਤੇ ਬੈਠੇ ਹਨ। ਧਰਨੇ ਉਤੇ ਬੈਠੇ ਸਫ਼ਾਈ ਮੁਲਾਜ਼ਮ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ। ਇਸ ਦੇ ਉਲਟ ਨਗਰ ਨਿਗਮ ਵੱਡੇ ਅਧਿਕਾਰੀਆਂ ਤੇ ਸਰਕਾਰ ਦੇ ਵੀ ਨੁਮਾਇੰਦੇ ਨੇ ਧਰਨਾਕਾਰੀਆਂ ਦੀ ਸਲਾਹ ਨਹੀਂ ਲਈ। ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇਹਾਰ ਕੇ ਮੁਲਾਜ਼ਮਾਂ ਨੂੰ ਭੁੱਖ ਹੜਤਾਲ ਉਤੇ ਬੈਠਣਾ ਪਿਆ। ਇਸ ਦੌਰਾਨ ਮੁਲਾਜ਼ਮਾਂ ਨੇ ਅੱਜ ਲੁਧਿਆਣਾ ਦੇ ਨਗਰ ਨਿਗਮ ਦੇ ਅੰਦਰ ਬੈਠੇ ਅਫ਼ਸਰਾਂ ਦੇ ਬਾਹਰੋਂ ਗੇਟਾਂ ਨੂੰ ਤਾਲੇ ਮਾਰ ਦਿੱਤੇ। ਇਸ ਦੌਰਾਨ ਨਗਰ ਨਿਗਮ ਦੇ ਦਫਤਰ ਅੰਦਰ ਬੈਠੇ ਲਗਭਗ 20 ਉੱਚ ਅਧਿਕਾਰੀ ਅੰਦਰ ਡੱਕੇ ਰਹੇ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇਸਫਾਈ ਕਰਮਚਾਰੀ ਦੇ ਬੁਲਾਰਿਆਂ ਨੇ ਕਿਹਾ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਉਨ੍ਹਾਂ ਦਾ ਸ਼ੋਸ਼ਣ ਕਰ ਰਿਹਾ ਹੈ ਤੇ ਨਿਗੁਣੀਆਂ ਤਨਖਾਹਾਂ ਉਤੇ ਉਨ੍ਹਾਂ ਕੋਲੋਂ ਡਿਊਟੀ ਲਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨੀ ਘੱਟ ਤਨਖਾਹ ਉਤੇ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ। ਸੂਚਨਾ ਮਿਲਣ ਉਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ। ਪੁਲਿਸ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਵੈਸਟ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪੀਤ ਬੱਸੀ ਗੋਗੀ ਵੀ ਪਹੁੰਚੇ। ਕੱਚੇ ਸਫ਼ਾਈ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਨੂੰ ਲਾਇਆ ਤਾਲਾ, ਅਧਿਕਾਰੀ ਅੰਦਰ ਡੱਕੇ ਉਨ੍ਹਾਂ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਉਸ ਤੋਂ ਬਾਅਦ ਨਗਰ ਨਿਗਮ ਦੇ ਗੇਟਾਂ ਤੋਂ ਤਾਲੇ ਖੋਲ੍ਹੇ ਗਏ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਦੇ ਯੂਨੀਅਨ ਦੇ ਮੈਂਬਰ ਵਿਜੇ ਦਾਨਵ ਨੇ ਆਖਿਆ ਕਿ ਵੈਸਟ ਹਲਕੇ ਦੇ ਵਿਧਾਇਕ ਗੁਰਪੀਤ ਬੱਸੀ ਗੋਗੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਨਾਲ ਗੱਲ ਕਰਵਾਉਣਗੇ, ਜਿੰਨੇ ਵੀ ਕੱਚੇ ਮੁਲਾਜ਼ਮ ਸਫਾਈ ਕਰਮਚਾਰੀ ਹਨ ਉਨ੍ਹਾਂ ਨੂੰ ਜਲਦ ਪੱਕਾ ਕਰਵਾਇਆ ਜਾਵੇਗਾ। ਇਹ ਵੀ ਪੜ੍ਹੋ : ਟੈਂਟ ਦਾ ਬਕਾਇਆ ਲੈਣ ਲਈ ਕਾਂਗਰਸੀ ਲੀਡਰਾਂ ਕੋਲ ਧੱਕੇ ਖਾਣ ਲਈ ਮਜਬੂਰ ਹੋਇਆ ਸਾਥੀ ਕਾਂਗਰਸੀ ਟੈਂਟ ਮਾਲਕ


Top News view more...

Latest News view more...

PTC NETWORK