ਰਵਨੀਤ ਬਿੱਟੂ ਚੁੱਕ ਦੇ ਨੇ ਅੱਤਵਾਦੀਆਂ ਦਾ ਫ਼ੋਨ, ਕਾਂਗਰਸੀ ਵਰਕਰਾਂ ਨਾਲ ਨਹੀਂ ਮਤਲਬ - ਅਸ਼ੋਕ ਪਰਾਸ਼ਰ ਪੱਪੀ
ਲੁਧਿਆਣਾ, 17 ਅਕਤੂਬਰ: ਲੁਧਿਆਣਾ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਲੁਧਿਆਣਾ ਤੋਂ ਹੀ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਬਿੱਟੂ ਨੇ ਹਾਲ ਹੀ ਵਿਚ ਵਿਜੀਲੈਂਸ ਅਤੇ ਪੰਜਾਬ ਸਰਕਾਰ 'ਤੇ ਹਮਲਾ ਬੋਲਦੇ ਕਿਹਾ ਸੀ ਕਿ ਇਹ ਵਿਜੀਲੈਂਸ ਬਿਊਰੋ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਬਦਲਾਅ ਦੀ ਨਹੀਂ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਅਤੇ ਕਾਂਗਰਸੀ ਵਰਕਰਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਬਿੱਟੂ ਦੇ ਇਸੀ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਸੈਂਟਰ ਹਲਕੇ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਰਵਨੀਤ ਬਿੱਟੂ 'ਤੇ ਨਿਸ਼ਾਨਾ ਸਾਧਦੇ ਆਖਿਆ ਹੈ ਕਿ ਬਿੱਟੂ ਸਵਰਗੀ ਬੇਅੰਤ ਸਿੰਘ ਦੇ ਕਾਰਨ ਹੀ ਲੁਧਿਆਣਾ ਤੋਂ ਦੋ ਵਾਰ ਕਾਂਗਰਸੀ ਸਾਂਸਦ ਚੁਣੇ ਗਏ ਹਨ। ਪਰਾਸ਼ਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਬਿੱਟੂ ਨੂੰ ਸਾਂਸਦ ਬਣਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਹੁਣ ਲੁਧਿਆਣਾ ਦੇ ਲੋਕ ਵੀ ਇਹੀ ਮਹਿਸੂਸ ਕਰ ਰਹੇ ਹਨ। ਇਹ ਵੀ ਪੜ੍ਹੋ: ਨਸ਼ੇ ਬਣੇ ਨਾਸੂਰ: ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਕੀਤੀ ਬਰਾਮਦ ਪਰਾਸ਼ਰ ਨੇ ਕਿਹਾ ਕਿ ਬਿੱਟੂ ਕਾਂਗਰਸੀ ਵਰਕਰਾਂ ਦਾ ਫ਼ੋਨ ਤਕ ਨਹੀਂ ਚੁੱਕ ਦੇ ਪਰ ਅੱਤਵਾਦੀਆਂ ਦਾ ਫ਼ੋਨ ਚੁੱਕਦੇ ਨੇ ਜਿਸ ਨਾਲ ਉਨ੍ਹਾਂ ਨੂੰ ਸੁਰੱਖਿਆ ਲਾਭ ਮਿਲ ਸਕੇ। ਅਸ਼ੋਕ ਪਰਾਸ਼ਰ ਪੱਪੀ ਨੇ ਇਹ ਵੀ ਆਖਿਆ ਕਿ ਬਿੱਟੂ ਕਦੀ ਵਿਜੀਲੈਂਸ ਬਾਰੇ ਅਪਸ਼ਬਦ ਬੋਲਦੇ ਨੇ ਤੇ ਕਦੀ ਮੁੱਖ ਮੰਤਰੀ ਦੇ ਬਾਰੇ ਕਿਉਂਕਿ ਦੋਵੇਂ ਆਪਣਾ ਕੰਮ ਬਖ਼ੂਬੀ ਕਰ ਰਹੇ ਹਨ। -PTC News