Wed, Nov 13, 2024
Whatsapp

ਮਹਿੰਗਾਈ ਦੀ ਮਾਰ, ਰਸੋਈ 'ਚ ਰਹਿ ਗਿਆ 'ਕੱਲਾ 'ਆਚਾਰ'

Reported by:  PTC News Desk  Edited by:  Ravinder Singh -- April 22nd 2022 07:54 PM -- Updated: April 22nd 2022 08:24 PM
ਮਹਿੰਗਾਈ ਦੀ ਮਾਰ, ਰਸੋਈ 'ਚ ਰਹਿ ਗਿਆ 'ਕੱਲਾ 'ਆਚਾਰ'

ਮਹਿੰਗਾਈ ਦੀ ਮਾਰ, ਰਸੋਈ 'ਚ ਰਹਿ ਗਿਆ 'ਕੱਲਾ 'ਆਚਾਰ'

ਚੰਡੀਗੜ੍ਹ : ਰੂਸ ਤੇ ਯੂਕਰੇਨ ਵਿੱਚ ਜੰਗ ਵਿਚਕਾਰ ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਵਾਧੇ ਕਾਰਨ ਢੋਆ-ਢੁਆਈ ਵੱਧਣ ਕਾਰਨ ਵੱਡੇ ਕਾਰੋਬਾਰੀਆਂ ਦੀ ਜਮ੍ਹਾਂਖੋਰੀ ਕਾਰਨ ਘਰੇਲੂ ਔਰਤਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਰਸੋਈ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ।  ਅਜਿਹੇ ਹਾਲਾਤ ਵਿੱਚ ਗਰੀਬ ਵਰਗ ਦਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹੇ ਲੋਕ ਰੋਜ਼ਾਨਾ ਕਮਾਉਂਦੇ ਹਨ ਤੇ ਰੋਜ਼ਾਨਾ ਖਾਂਦੇ ਹਨ। ਉਨ੍ਹਾਂ ਲਈ ਮਹਿੰਗਾਈ ਕਾਫੀ ਪਰੇਸ਼ਾਨੀ ਵਾਲੀ ਹੁੰਦੀ ਹੈ।ਅੱਤ ਦੀ ਮਹਿੰਗਾਈ ਕਾਰਨ ਰਸੋਈ 'ਚੋਂ ਰਾਸ਼ਨ ਹੋ ਰਿਹੈ ਗਾਇਬ ਆਮ ਲੋਕ ਮਹਿੰਗਾਈ ਦੇ ਬੋਝ ਹੇਠਾਂ ਦਬ ਰਹੇ ਹਨ। ਰੂਸ ਤੇ ਯੂਕਰੇਨ ਵਿਚਕਾਰ ਜੰਗ ਵਿਚਕਾਰ ਦਰਾਮਦ ਹੋਣ ਵਾਲੀਆਂ ਚੀਜ਼ਾਂ ਦੀ ਆਮਦ ਰੁਕ ਗਈ ਹੈ, ਜਿਸ ਕਾਰਨ ਇਨ੍ਹਾਂ ਦੀ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਇਸ ਜੰਗ ਕਾਰਨ ਭਾਰਤੀ ਬਾਜ਼ਾਰ ਪ੍ਰਭਾਵਿਤ ਹੋ ਰਿਹਾ ਹੈ। ਘਰੇਲੂ ਗੈਸ ਦੀ ਕੀਮਤਾਂ ਵਿੱਚ ਕਾਫੀ ਉਛਾਲ ਆ ਰਿਹਾ ਹੈ। ਰਿਫਾਈਂਡ ਆਇਲ 140 ਰੁਪਏ ਤੋਂ ਵੱਧ ਕੇ 175 ਰੁਪਏ ਹੋ ਗਈ। ਸਰ੍ਹੋਂ ਦਾ ਖੁੱਲ੍ਹਾ ਤੇਲ 120 ਤੋਂ 160 ਰੁਪਏ ਹੋ ਗਿਆ। ਸਰ੍ਹੋਂ ਦਾ ਬਰਾਂਡਿਡ ਤੇਲ 135 ਰੁਪਏ ਤੋਂ 180 ਰੁਪਏ ਹੋ ਗਿਆ ਹੈ। ਬਨਸਪਤੀ ਘਿਓ ਵੀ 135 ਤੋਂ 175 ਰੁਪਏ ਹੋਇਆ ਹੈ। ਮਹਿੰਗਾਈ ਦੀ ਮਾਰ, ਗ਼ਰੀਬਾਂ ਦੀ ਰਸੋਈ 'ਚ ਰਹਿ ਗਿਆ ਕੱਲਾ 'ਆਚਾਰ'ਕਾਬਲੀ ਛੋਲੇ 90 ਤੋਂ 130 ਰੁਪਏ ਹੋ ਗਏ, ਰਾਜਮਾਂਹ 110 ਤੋਂ 140 ਹੋ ਗਏ, ਮਾਂਹ 90 ਰੁਪਏ ਤੋਂ 100 ਰੁਪਏ ਹੋ ਗਏ, ਬਾਸਮਤੀ ਚੌਲ 70 ਤੋਂ 95 ਰੁਪਏ ਹੋ ਗਏ ਹਨ। ਇਸ ਤੋਂ ਇਲਾਵਾ ਟੋਟਾ ਬਾਸਮਤੀ ਚੌਲ 30 ਰੁਪਏ ਤੋਂ 40 ਹੋ ਗਿਆ। ਵਾਸ਼ਿੰਗ ਪਾਊਡਰ ਪ੍ਰਤੀ ਪੈਕੇਟ 55 ਰੁਪਏ ਤੋਂ 65 ਰੁਪਏ ਹੋ ਗਿਆ, ਦੁੱਧ 40 ਰੁਪਏ ਕਿਲੋ ਤੋਂ 50 ਰੁਪਏ ਹੋ ਗਿਆ। ਆਮ ਚਾਹ ਪੱਤੀ 225 ਰੁਪਏ ਤੋਂ 280 ਰੁਪਏ ਕਿਲੋ ਹੋ ਗਈ ਹੈ, ਦੇਸੀ ਘਿਓ ਵਿੱਚ 60 ਰੁਪਏ ਵਾਧਾ ਹੋਣ ਨਾਲ 480 ਰੁਪਏ ਉਤੇ ਪੁੱਜ ਗਿਆ ਹੈ। ਕੱਪੜੇ ਧੋਣ ਵਾਲਾ ਦੇਸੀ ਸਾਬਣ 90 ਤੋਂ 120 ਰੁਪਏ ਕਿਲੋ ਹੋ ਗਿਆ ਹੈ। ਮਹਿੰਗਾਈ ਦੀ ਮਾਰ, ਗ਼ਰੀਬਾਂ ਦੀ ਰਸੋਈ 'ਚ ਰਹਿ ਗਿਆ ਕੱਲਾ 'ਆਚਾਰ'ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਅਜੇ ਹੋਰ ਵਧੇਗੀ। ਅਰਥਸਾਸ਼ਤਰੀ ਮਾਹਿਰ ਅਕਾਸ਼ ਜਿੰਦਲ ਦਾ ਕਹਿਣਾ ਹੈ ਕਿ 20 ਫੀਸਦੀ ਤੱਕ ਕੱਚੇ ਤੇਲ ਦੇ ਰੇਟ ਵੱਧਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਤੇਲ ਦੀ ਜਮ੍ਹਾਂਖੋਰੀ ਹੋਣ ਕਾਰਨ ਤੇਲ ਦੇ ਰੇਟ ਵੱਧ ਰਹੇ ਹਨ। ਪ੍ਰੋਫੈਸਰ ਏਸੀ ਵੈਦ ਦਾ ਕਹਿਣਾ ਹੈ ਕਿ ਤੀਜੇ ਵਿਸ਼ਵ ਯੁੱਧ ਦੇ ਖਦਸ਼ੇ ਕਾਰਨ ਕਾਰੋਬਾਰੀ ਜਮ੍ਹਾਂਖੋਰੀ ਕਰਨ ਲੱਗ ਪਏ ਹਨ, ਜਿਸ ਕਾਰਨ ਬਾਜ਼ਾਰ ਵਿੱਚ ਵਸਤਾਂ ਦੀ ਘਾਟ ਹੈ, ਜਿਸ ਕਾਰਨ ਮਹਿੰਗਾਈ ਵੱਧ ਰਹੀ ਹੈ। ਇਹ ਵੀ ਪੜ੍ਹੋ : ਗੁਆਂਢੀ ਬਣ ਕੇ ਆਏ 4 ਵਿਅਕਤੀਆਂ ਨੇ ਫਾਇਨਾਂਸ ਕੰਪਨੀ ਤੋਂ ਲੁੱਟੇ 4 ਲੱਖ ਰੁਪਏ


Top News view more...

Latest News view more...

PTC NETWORK