ਦੀਵਾਲੀ ਵਾਲੀ ਰਾਤ ਬੱਸ 'ਚ ਦੀਵਾ ਜਗਾ ਕੇ ਸੁੱਤੇ ਸਨ ਡਰਾਈਵਰ ਤੇ ਕੰਡਕਟਰ, ਦੋਵੇਂ ਜ਼ਿੰਦਾ ਸੜ ਕੇ ਮਰੇ
ਰਾਂਚੀ (ਝਾਰਖੰਡ), 26 ਅਕਤੂਬਰ: ਜੇਕਰ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਦੀਵੇ ਜਗਾਉਣ ਸਮੇਂ ਲਾਪਰਵਾਹੀ ਵਰਤੀ ਜਾਵੇ ਤਾਂ ਹਾਦਸਾ ਵਾਪਰਨ ਨੂੰ ਦੇਰ ਨਹੀਂ ਲੱਗਦੀ। ਅਜਿਹਾ ਹੀ ਇੱਕ ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਸਾਹਮਣੇ ਆਇਆ ਹੈ। ਜਿੱਥੇ ਦੀਵਾਲੀ ਦੀਆਂ ਖੁਸ਼ੀਆਂ ਵਿੱਚ ਸੋਗ ਫੈਲ ਗਿਆ। ਇੱਥੇ ਬੀਤੀ ਰਾਤ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਡਰਾਈਵਰ ਤੇ ਹੈਲਪਰ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ। ਕਾਰਨ ਇਹ ਸੀ ਕਿ ਦੋਵੇਂ ਬੱਸ 'ਚ ਦੀਵੇ ਜਗਾ ਕੇ ਸੁੱਤੇ ਸਨ, ਜਿਸ ਕਾਰਨ ਅੱਗ ਲੱਗ ਗਈ ਅਤੇ ਉਸ ਦਾ ਪਤਾ ਨਹੀਂ ਲੱਗ ਸਕਿਆ। ਦਰਅਸਲ ਇਹ ਹੈਰਾਨ ਕਰਨ ਵਾਲੀ ਘਟਨਾ ਰਾਂਚੀ ਦੇ ਖਡਗੜ੍ਹਾ ਬੱਸ ਸਟੈਂਡ ਤੋਂ ਸਾਹਮਣੇ ਆਈ ਹੈ। ਜਿੱਥੇ ਸੋਮਵਾਰ ਦੀਵਾਲੀ ਦੀ ਰਾਤ ਨੂੰ ਮੂਨਲਾਈਟ ਨਾਮ ਦੀ ਬੱਸ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਅਤੇ ਕੰਡਕਟਰ ਸੜ ਕੇ ਆਪਣੀ ਜਾਨ ਗੁਆ ਬੈਠੇ। ਜਦੋਂ ਤੱਕ ਹੋਰ ਡਰਾਈਵਰਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕਿਸੇ ਤਰ੍ਹਾਂ ਸਥਾਨਕ ਲੋਕਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਕੁਝ ਹੀ ਸਮੇਂ ਵਿੱਚ ਸਭ ਕੁਝ ਤਬਾਹ ਹੋ ਗਿਆ। ਪੁਲਿਸ ਨੇ ਆ ਕੇ ਬੱਸ ਵਿੱਚੋਂ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਦੋਵੇਂ ਮ੍ਰਿਤਕਾਂ ਦੀ ਪਛਾਣ ਮਦਨ ਮਹਤੋ ਅਤੇ ਇਬਰਾਹਿਮ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅੱਗ ਦੀਵਾ ਜਗਾਉਣ ਕਾਰਨ ਲੱਗੀ। ਹਾਲਾਂਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਕਰ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੀਵਾਲੀ ਦੀ ਰਾਤ ਕਰੀਬ 1 ਵਜੇ ਦੇ ਨੇੜੇ ਤੇੜੇ ਦੀ ਹੈ। ਇਹ ਹਾਦਸਾ ਬਜ਼ਾਰ ਥਾਣਾ ਖੇਤਰ ਅਧੀਨ ਪੈਂਦੇ ਬਿਰਸਾ ਮੁੰਡਾ ਬੱਸ ਸਟੈਂਡ ਨੇੜੇ ਵਾਪਰਿਆ। ਮੂਨਲੈਲਾਟ ਨਾਮ ਦੀ ਇਹ ਬੱਸ ਰਾਂਚੀ ਅਤੇ ਚਾਈਬਾਸਾ ਵਿਚਕਾਰ ਚੱਲਦੀ ਹੈ ਪਰ ਦੀਵਾਲੀ ਦੀ ਛੁੱਟੀ ਹੋਣ ਕਾਰਨ ਬੱਸ ਖੜ੍ਹੀ ਸੀ। ਇਹ ਵੀ ਪੜ੍ਹੋ: SKM ਦਾ ਵੱਡਾ ਐਲਾਨ, ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ ਦੇਸ਼ ਭਰ 'ਚ ਕੱਢਿਆ ਜਾਵੇਗਾ 'ਰਾਜਭਵਨ ਮਾਰਚ' ਅਗਲੀ ਸਵੇਰ ਉਹ ਰਾਂਚੀ ਤੋਂ ਚਾਈਬਾਸਾ ਜਾਣ ਵਾਲੀ ਸੀ। ਦੀਵਾਲੀ ਦੀ ਰਾਤ ਨੂੰ ਕੰਡਕਟਰ ਅਤੇ ਡਰਾਈਵਰ ਨੇ ਬੱਸ 'ਚ ਵੱਖ-ਵੱਖ ਥਾਵਾਂ 'ਤੇ ਪੂਜਾ ਅਰਚਨਾ ਕੀਤੀ ਅਤੇ ਦੀਵੇ ਜਗਾਏ। ਹਾਲਾਂਕਿ ਕੁਝ ਸਮੇਂ ਬਾਅਦ ਉਨ੍ਹਾਂ ਸਾਰੇ ਦੀਵੇ ਬੁਝਾ ਦਿੱਤੇ ਪਰ ਕੈਬਿਨ ਵਿੱਚ ਭਗਵਾਨ ਦੀ ਮੂਰਤੀ ਕੋਲ ਰੱਖਿਆ ਦੀਵਾ ਨਹੀਂ ਬੁਝਿਆ ਸੀ। ਇਸ ਕਾਰਨ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕੁੱਝ ਹੀ ਦੇਰ ਵਿੱਚ ਬੱਸ ਸਮੇਤ ਡਰਾਈਵਰ ਅਤੇ ਕੰਡਕਟਰ ਵੀ ਜ਼ਿੰਦਾ ਸੜ ਗਏ। -PTC News