ਨਵੀਂ ਦਿੱਲੀ : ਬਾਬਾ ਰਾਮਦੇਵ ਦੇ ਐਲੋਪੈਥੀ ਬਾਰੇ ਦਿੱਤੇ ਵਿਵਾਦਿਤ ਬਿਆਨ 'ਤੇ ਹੁਣ ਆਈਐਮਏ ਉਤਰਾਖੰਡ (IMA Uttarakhand) ਨੇ ਕਾਰਵਾਈ ਕੀਤੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਣਹਾਨੀ ਨੋਟਿਸ ਭੇਜਿਆ ਸੀ।
[caption id="attachment_500564" align="aligncenter" width="300"]
ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ , ਰਾਮਦੇਵ ਦਾ ਇਹ ਬਿਆਨ ਵਾਇਰਲ[/caption]
ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਤੇ ਰਾਮਦੇਵ ਦੀ ਵੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਰਾਮਦੇਵ ਆਪਣੀ ਗ੍ਰਿਫਤਾਰੀ ਦੀ ਮੰਗ 'ਤੇ ਪ੍ਰਤੀਕ੍ਰਿਆ ਦਿੰਦੇ ਕਿਹਾ ਕਿ ‘ਅਰੇਸਟ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ।
[caption id="attachment_500563" align="aligncenter" width="300"]

ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ , ਰਾਮਦੇਵ ਦਾ ਇਹ ਬਿਆਨ ਵਾਇਰਲ[/caption]
ਇਸ ਵੀਡੀਓ ਵਿੱਚ ਰਾਮਦੇਵ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਕੁੱਝ ਲੋਕ ਰੌਲਾ ਪਾ ਰਹੇ ਰਹੇ ਹਨ ਕਿ ਗ੍ਰਿਫ਼ਤਾਰ ਸਵਾਮੀ ਰਾਮਦੇਵ'। ਉਸਨੇ ਅੱਗੇ ਕਿਹਾ ਕਿ ਕਈ ਵਾਰ ਉਹ ਚਲਾਉਂਦੇ ਹਨ ਕਿ ਰਾਮਦੇਵ ਇੱਕ ਠੱਗ ਹੈ , ਕਦੇ ਮਹਾਠੱਗ ਰਾਮਦੇਵ। ਇੰਨਾਂ ਨੂੰ ਚਲਾਉਣ ਦਿਓ ਹੁਣ ਅਸੀਂ ਵੀ ਇਹ ਗੁਣ ਸਿੱਖਿਆ ਹੈ ਅਤੇ ਜਿਹੜਾ ਅਸੀਂ ਟਰੇਂਡ ਚਲਾਉਂਦੇ ਹਾਂ ਉਹ ਵੀ ਸਿਖਰ 'ਤੇ ਰਹਿੰਦੇ ਹਨ।
[caption id="attachment_500565" align="aligncenter" width="300"]

ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ , ਰਾਮਦੇਵ ਦਾ ਇਹ ਬਿਆਨ ਵਾਇਰਲ[/caption]
ਇਸ ਤੋਂ ਬਾਅਦ ਸੋਸ਼ਲ ਮੀਡੀਆ ਉਪਭੋਗਤਾ ਇਸ ਵੀਡੀਓ ਨੂੰ ਟਵੀਟ ਕਰਕੇ ਰਾਮਦੇਵ ਨੂੰ ਨਿਸ਼ਾਨਾ ਬਣਾ ਰਹੇ ਹਨ। ਕੁਝ ਉਪਭੋਗਤਾਵਾਂ ਨੇ ਲਿਖਿਆ ਕਿ ਸਵਾਮੀ ਰਾਮਦੇਵ ਹੁਣ ਕਾਨੂੰਨ ਤੋਂ ਉਪਰ ਹਨ ਕਿ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਨ। ਕੁਝ ਉਪਯੋਗਕਰਤਾ ਰਾਮਦੇਵ ਦੀ ਇਸ ਵੀਡੀਓ 'ਤੇ ਕੇਂਦਰ ਸਰਕਾਰ ਨੂੰ ਟਰੋਲ ਵੀ ਕਰ ਰਹੇ ਹਨ।
[caption id="attachment_500562" align="aligncenter" width="300"]

ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਓ ਵੀ ਨਹੀਂ ਕਰ ਸਕਦਾ ਮੈਨੂੰ , ਰਾਮਦੇਵ ਦਾ ਇਹ ਬਿਆਨ ਵਾਇਰਲ[/caption]
ਪੜ੍ਹੋ ਹੋਰ ਖ਼ਬਰਾਂ :
ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ
ਦੱਸ ਦੇਈਏ ਕਿ ਬਾਬਾ ਰਾਮਦੇਵ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹਨ। ਕੋਰੋਨਾ ਮਹਾਂਮਾਰੀ ਦੇ ਵਿਚਕਾਰ ਐਲਾਪੈਥੀ ਅਤੇ ਡਾਕਟਰਾਂ ਦੇ ਬਿਆਨ ਲਈ ਯੋਗ ਗੁਰੂ ਬਾਬਾ ਰਾਮਦੇਵ ਨੂੰ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਰਾਮਦੇਵ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਰਾਮਦੇਵ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
-PTCNews