ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਸੁਣਵਾਈ ਕੱਲ੍ਹ, ਪੰਚਕੂਲਾ 'ਚ ਧਾਰਾ 144 ਲਾਗੂ
ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਸੁਣਵਾਈ ਕੱਲ੍ਹ, ਪੰਚਕੂਲਾ 'ਚ ਧਾਰਾ 144 ਲਾਗੂ ,ਪੰਚਕੂਲਾ: ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਕੱਲ੍ਹ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਵੇਗੀ।ਜਿਸ ਦੌਰਾਨ ਪੰਚਕੂਲਾ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।ਜਿਸ ਦੌਰਾਨ ਪੰਚਕੂਲਾ ਵਿੱਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਪੰਚਕੂਲਾ ਪੁਲਿਸ ਡਿਪਟੀ ਕਮਿਸ਼ਨਰ ਕਮਲਦੀਪ ਗੋਇਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
[caption id="attachment_238870" align="aligncenter" width="300"] ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਸੁਣਵਾਈ ਕੱਲ੍ਹ, ਪੰਚਕੂਲਾ 'ਚ ਧਾਰਾ 144 ਲਾਗੂ[/caption]
ਦੱਸ ਦੇਦੇਈਏ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਮਰਡਰ ਕੇਸ 'ਚ 11 ਜਨਵਰੀ ਨੂੰ ਯਾਨੀ ਕੱਲ ਸੀਬੀਆਈ ਕੋਰਟ ਫੈਸਲਾ ਸੁਣਾਏਗੀ। ਜਿਸਦੇ ਚਲਦੇ ਪੰਚਕੂਲਾ ਪੁਲਿਸ ਨੇ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਕੀਤੇ ਹਨ, ਤੇ ਪੰਚਕੂਲਾ ਵਿੱਚ ਧਾਰਾ - 144 ਲਗਾਈ ਗਈ ਹੈ।
[caption id="attachment_238869" align="aligncenter" width="300"]
ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਡੇਰਾ ਮੁਖੀ ਰਾਮ ਰਹੀਮ ਦੀ ਸੁਣਵਾਈ ਕੱਲ੍ਹ, ਪੰਚਕੂਲਾ 'ਚ ਧਾਰਾ 144 ਲਾਗੂ[/caption]
ਬੀਤੇ ਦਿਨ ਵੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਿਰਸਾ ਸ਼ਹਿਰ ‘ਚ ਫਲੈਗ ਮਾਰਚ ਕੱਢਿਆ ਗਿਆ, ਜੋ ਕਿ ਮੁੱਖ ਚੋਂਕਾਂ ਤੋਂ ਹੁੰਦੇ ਹੋਏ ਡੇਰੇ ਤੱਕ ਕੱਢਿਆ ਗਿਆ। ਸੁਰੱਖਿਆ ਨੂੰ ਲੈ ਕੇ 2 ਮਹਿਲਾ ਪੁਲਿਸ ਕੰਪਨੀਆਂ ਸਮੇਤ ਕੁੱਲ 12 ਪੁਲਿਸ ਪਾਰਟੀਆਂ ਬਾਹਰ ਤੋਂ ਮੰਗਵਾਈਆਂ ਗਈਆਂ ਹਨ।
-PTC News