ਦਸਮ ਪਿਤਾ ਦਾ ਸਵਾਂਗ ਰਚਣ ਵਾਲੇ ਰਾਮ ਰਹੀਮ ਦਾ ਮਾਮਲਾ ਫਿਰ ਗਰਮਾਇਆ, ਸਿੱਖ ਜਥੇਬੰਦੀ ਨੇ ਕੈਪਟਨ ਨੂੰ ਲਿੱਖੀ ਚਿਠੀ।
ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਲਾਂ ਹੁਣ ਹੋਰ ਵੱਧ ਸਕਦੀਆਂ ਹਨ। ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਲੋਕਾਂ ਦੀਆਂ ਨਜ਼ਰਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਣ ਦੇ ਮਾਮਲੇ 'ਤੇ ਟਿੱਕੀਆਂ ਹੋਈਆਂ ਹਨ। ਰਾਮ ਰਹੀਮ ਖਿਲਾਫ਼ 2007 ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਣ ਦੇ ਮਾਮਲੇ 'ਚ ਬਠਿੰਡਾ ਵਿਚ ਆਈਪੀਸੀ ਦੀ ਧਾਰਾ 153 ਏ ਅਤੇ 295 ਏ ਅਧੀਨ ਪਰਚਾ ਦਰਜ ਕੀਤਾ ਗਿਆ ਸੀ।
[caption id="attachment_247359" align="aligncenter" width="300"]
ਦਸਮ ਪਿਤਾ ਦਾ ਸਵਾਂਗ ਰਚਣ ਵਾਲੇ ਰਾਮ ਰਹੀਮ ਦਾ ਮਾਮਲਾ ਫਿਰ ਗਰਮਾਇਆ , ਸਿੱਖ ਜਥੇਬੰਦੀ ਨੇ ਕੈਪਟਨ ਨੂੰ ਲਿੱਖੀ ਚਿਠੀ[/caption]
ਹੁਣ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਨੇ ਰਾਮ ਰਹੀਮ ਖਿਲਾਫ਼ ਇਹ ਕੇਸ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਦੱਸਣ ਮੁਤਾਬਕ ਬਾਅਦ 'ਚ ਬਠਿੰਡਾ ਪੁਲਿਸ ਵੱਲੋਂ ਡੇਰਾ ਮੁਖੀ ਖਿਲਾਫ ਅਦਾਲਤ ਵਿਚ ਚਲਾਨ ਨਹੀਂ ਪੇਸ਼ ਕੀਤਾ ਗਿਆ।
[caption id="attachment_247369" align="aligncenter" width="300"]
ਦਸਮ ਪਿਤਾ ਦਾ ਸਵਾਂਗ ਰਚਣ ਵਾਲੇ ਰਾਮ ਰਹੀਮ ਦਾ ਮਾਮਲਾ ਫਿਰ ਗਰਮਾਇਆ , ਸਿੱਖ ਜਥੇਬੰਦੀ ਨੇ ਕੈਪਟਨ ਨੂੰ ਲਿੱਖੀ ਚਿਠੀ[/caption]
ਜਿਸਦੇ ਸਬੰਧ 'ਚ ਹੁਣ 11 ਸਾਲਾਂ ਬਾਅਦ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਕੇ ਦੁਬਾਰਾ ਇਸ ਮਾਮਲੇ ਬਾਬਤ ਜਾਂਚ ਅਤੇ ਕੇਸ ਦੁਬਾਰਾ ਖੁਲ੍ਹਵਾਉਣ ਦੀ ਮੰਗ ਕੀਤੀ ਹੈ।
[caption id="attachment_247358" align="aligncenter" width="300"]
ਦਸਮ ਪਿਤਾ ਦਾ ਸਵਾਂਗ ਰਚਣ ਵਾਲੇ ਰਾਮ ਰਹੀਮ ਦਾ ਮਾਮਲਾ ਫਿਰ ਗਰਮਾਇਆ , ਸਿੱਖ ਜਥੇਬੰਦੀ ਨੇ ਕੈਪਟਨ ਨੂੰ ਲਿੱਖੀ ਚਿਠੀ[/caption]
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੇ 13 ਮਈ 2007 ਨੂੰ ਬਠਿੰਡਾ ਦੇ ਪਿੰਡ ਸਲਾਤਬਤਪੁਰਾ ਦੇ ਡੇਰੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹਾ ਲਿਬਾਸ ਪਹਿਨ ਕੇ ਤੇ ਉਨ੍ਹਾਂ ਦੇ ਸਿਧਾਤਾਂ ਦੇ ਨਾਲ ਮਿਲਦੇ ਜੁਲਦੇ ਢੰਗ ਨਾਲ ਅੰਮ੍ਰਿਤ ਤਿਆਰ ਕੀਤਾ ਸੀ ਤੇ ਉਸ ਨੂੰ ਜਾਮ-ਏ-ਇੰਸਾ ਦਾ ਨਾਂ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਪੰਜ ਪਿਆਰੇ ਸਜਾਏ ਸਨ ਜਦ ਕਿ ਗੁਰਮੀਤ ਰਾਮ ਰਹੀਮ ਨੇ ਸੱਤ ਇੰਸਾ ਸਜਾਏ।ਡੇਰਾ ਮੁਖੀ ਦੇ ਇਸ ਕਾਰਨਾਮੇ ਤੋਂ ਬਾਅਦ ਪੰਜਾਬ 'ਚ ਕਾਫੀ ਵਿਰੋਧ ਹੋਇਆ ਸੀ ਤੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤਕ ਪਹੁੰਚਿਆਂ ਸੀ।
-PTCNews