ਟਾਈਟਨ ਨੇ ਬਣਾਇਆ Big Bull , ਟਾਟਾ ਨੂੰ ਦਿੱਤੀ ਟੱਕਰ, ਜਾਣੋ ਕੌਣ ਸੀ ਰਾਕੇਸ਼ ਝੁਨਝੁਨਵਾਲਾ
Rakesh Jhunjhunwala News: ਅੱਜ ਦਾ ਦਿਨ ਵਪਾਰ ਅਤੇ ਕਾਰੋਬਾਰੀ ਜਗਤ ਲਈ ਬੁਰੀ ਖ਼ਬਰ ਲੈ ਕੇ ਆਇਆ ਹੈ। ਦੇਸ਼ ਦੇ ਦਿੱਗਜ ਸਟਾਕ ਨਿਵੇਸ਼ਕ ਅਤੇ ਅਰਬਪਤੀ ਕਾਰੋਬਾਰੀ ਤੇ ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ (Rakesh JhunJhunwala)ਦਾ ਦੇਹਾਂਤ ਹੋ ਗਿਆ ਹੈ। ਝੁਨਝੁਨਵਾਲਾ ਨੇ 62 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਸਟਾਕ ਮਾਰਕੀਟ 'ਚ ਬਿੱਗ ਬੁੱਲ ਵਰਗੇ ਮਸ਼ਹੂਰ ਵਿਅਕਤੀ ਅਤੇ ਭਾਰਤ ਦੇ ਵਾਰਨ ਬਫੇਟ (Warren Buffet)ਦੀ ਮੌਤ ਦੀ ਖਬਰ ਨਾਲ ਵਪਾਰ ਜਗਤ 'ਚ ਸੋਗ ਦੀ ਲਹਿਰ ਹੈ। ਝੁਨਝੁਨਵਾਲਾ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਆਖਰੀ ਵਾਰ ਇੱਕ ਹਫ਼ਤਾ ਪਹਿਲਾਂ ਅਕਾਸਾ ਏਅਰ ਦੀ ਲਾਂਚ ਮੌਕੇ ਦੇਖਿਆ ਗਿਆ ਸੀ।
ਰਾਕੇਸ਼ ਝੁਨਝੁਨਵਾਲਾ ਦਾ ਸਫ਼ਰ
ਅੱਜ ਦੇ ਯੁੱਗ ਵਿੱਚ ਕਰੋੜਾਂ ਨਿਵੇਸ਼ਕ ਉਸ ਨੂੰ FOLLOW ਕਰ ਰਹੇ ਸਨ। ਦੱਸ ਦਈਏ ਕਿ ਝੁਨਝੁਨਵਾਲਾ ਸਿਰਫ ਪੰਜ ਹਜ਼ਾਰ ਰੁਪਏ ਲੈ ਕੇ ਸਟਾਕ ਮਾਰਕੀਟ 'ਚ ਆਏ ਸਨ ਅਤੇ ਅੱਜ ਉਨ੍ਹਾਂ ਦੀ ਨੈੱਟਵਰਥ ਕਰੀਬ 40 ਹਜ਼ਾਰ ਕਰੋੜ ਰੁਪਏ ਹੈ।
ਰਾਕੇਸ਼ ਝੁਨਝੁਨਵਾਲਾ ਦਾ ਜਨਮ 5 ਜੁਲਾਈ 1960 ਨੂੰ ਮੁੰਬਈ ਵਿੱਚ ਹੋਇਆ ਸੀ। ਝੁਨਝੁਨਵਾਲਾ ਭਾਰਤ ਦੇ ਸਭ ਤੋਂ ਸਫਲ ਨਿਵੇਸ਼ਕਾਂ ਵਿੱਚੋਂ ਇੱਕ ਸੀ। ਸਿਰਫ 5000 ਰੁਪਏ ਨਾਲ ਸਟਾਕ ਮਾਰਕੀਟ 'ਚ ਦਾਖਲ ਹੋਏ ਝੁਨਝੁਨਵਾਲਾ ਨੂੰ ਦੇਸ਼ ਦੇ TOP ਅਮੀਰਾਂ ਦੀ ਸੂਚੀ 'ਚ ਗਿਣਿਆ ਜਾਂਦਾ ਸੀ। ਉਹਨਾਂ ਦੇ ਪਿਤਾ ਇਨਕਮ ਟੈਕਸ ਵਿਭਾਗ ਵਿੱਚ ਇੱਕ ਅਧਿਕਾਰੀ ਸਨ ਅਤੇ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਦੇ ਸਨ। ਉਥੋਂ ਰਾਕੇਸ਼ ਝੁਨਝੁਨਵਾਲਾ ਨੂੰ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਣ ਦਾ ਪਤਾ ਲੱਗਿਆ।
ਕਾਮਰਸ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਰਾਕੇਸ਼ ਝੁਨਝੁਨਵਾਲਾ ਨੇ 1985 ਵਿੱਚ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਤੋਂ ਆਪਣਾ ਸੀਏ ਕੋਰਸ ਕੀਤਾ। ਇਸ ਤੋਂ ਬਾਅਦ ਉਸ ਨੇ ਸ਼ੇਅਰ ਬਾਜ਼ਾਰ ਜਾਣ ਦੀ ਇੱਛਾ ਪ੍ਰਗਟਾਈ ਪਰ ਉਸ ਦੇ ਪਿਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਖੁਦ ਪੈਸੇ ਕਮਾਓ ਅਤੇ ਫਿਰ ਸ਼ੇਅਰ ਬਾਜ਼ਾਰ 'ਚ ਦਾਖਲ ਹੋਵੋ।
ਸ਼ੇਅਰ ਬਾਜ਼ਾਰ ਵਿੱਚ ਐਂਟਰੀ
ਰਾਕੇਸ਼ ਝੁਨਝੁਨਵਾਲਾ ਨੇ ਪਹਿਲੀ ਵਾਰ 1985 ਵਿੱਚ ਸਟਾਕ ਮਾਰਕੀਟ ਵਿੱਚ ਐਂਟਰੀ ਕੀਤੀ ਸੀ। ਉਸਨੇ 5 ਹਜ਼ਾਰ ਦਾ ਨਿਵੇਸ਼ ਕੀਤਾ ਅਤੇ 1986 ਵਿੱਚ ਪਹਿਲਾ ਮੁਨਾਫਾ ਕਮਾਇਆ। ਉਸਨੇ ਟਾਟਾ ਟੀ ਦੇ ਸ਼ੇਅਰ 43 ਰੁਪਏ ਵਿੱਚ ਖਰੀਦੇ ਅਤੇ ਤਿੰਨ ਮਹੀਨਿਆਂ ਬਾਅਦ 143 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਵੇਚ ਦਿੱਤੇ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। 1986 ਅਤੇ 1989 ਦੇ ਵਿਚਕਾਰ, ਉਸਨੇ 2 ਤੋਂ 2.5 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਸ ਤੋਂ ਬਾਅਦ ਸੇਸਾ ਨੇ ਸਟਾਰਲਿਟ ਕੰਪਨੀ ਦੇ 1 ਕਰੋੜ ਰੁਪਏ ਦੇ ਚਾਰ ਲੱਖ ਸ਼ੇਅਰ ਖਰੀਦੇ ਅਤੇ ਇਸ ਨਿਵੇਸ਼ 'ਚ ਭਾਰੀ ਮੁਨਾਫਾ ਕਮਾਇਆ।
ਟਾਈਟਨ ਨੇ ਬਣਾਇਆ 'BIGG BULL'
ਸਾਲ 2003 ਵਿੱਚ ਰਾਕੇਸ਼ ਝੁਨਝੁਨਵਾਲਾ ਨੇ ਟਾਟਾ ਗਰੁੱਪ ਦੀ ਕੰਪਨੀ ਟਾਈਟਨ ਕੰਪਨੀ ਵਿੱਚ ਨਿਵੇਸ਼ ਕੀਤਾ। ਕਿਹਾ ਜਾਂਦਾ ਹੈ ਕਿ ਇਸ ਇਕ ਸ਼ੇਅਰ ਨੇ ਉਸ ਦੀ ਕਿਸਮਤ ਬਦਲ ਦਿੱਤੀ। ਉਨ੍ਹਾਂ ਨੇ ਛੇ ਕਰੋੜ ਸ਼ੇਅਰ ਤਿੰਨ ਰੁਪਏ ਦੇ ਭਾਅ ਨਾਲ ਖਰੀਦੇ। ਅੱਜ ਵੀ ਇਸ ਦਾ ਇੱਕ- ਇੱਕ ਸ਼ੇਅਰ ਕੀਮਤੀ ਦੱਸਿਆ ਜਾਂਦਾ ਹੈ।
ਝੁਨਝੁਨਵਾਲਾ ਨੇ ਹਾਲ ਹੀ ਵਿੱਚ ਆਪਣੀ ਏਅਰਲਾਈਨ ਅਕਾਸਾ ਏਅਰ ਸ਼ੁਰੂ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਟਾਟਾ ਗਰੁੱਪ ਦੇ ਇੱਕ ਸ਼ੇਅਰ ਨੇ ਰਾਕੇਸ਼ ਝੁਨਝੁਨਵਾਲਾ ਦੀ ਕਿਸਮਤ ਬਦਲ ਦਿੱਤੀ ਸੀ ਅਤੇ ਅੱਜ ਉਹ ਅਕਾਸਾ ਏਅਰ ਰਾਹੀਂ ਉਸੇ ਟਾਟਾ ਗਰੁੱਪ ਨੂੰ ਟੱਕਰ ਦੇ ਰਿਹਾ ਹੈ। ਦਰਅਸਲ, ਟਾਟਾ ਗਰੁੱਪ ਨੇ ਹਾਲ ਹੀ ਵਿੱਚ ਏਅਰ ਇੰਡੀਆ ਦੀ ਕਮਾਨ ਸੰਭਾਲੀ ਹੈ। ਯਾਨੀ ਅਕਾਸਾ ਏਅਰ ਦੇ ਆਉਣ ਨਾਲ ਝੁਨਝੁਨਵਾਲਾ ਦਾ ਟਾਟਾ ਗਰੁੱਪ ਨਾਲ ਸਿੱਧਾ ਮੁਕਾਬਲਾ ਸੀ।
-PTC News