ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਸਿਹਤ 'ਚ ਕੋਈ ਸੁਧਾਰ ਨਹੀਂ
ਨਵੀਂ ਦਿੱਲੀ, 18 ਅਗਸਤ: ਹਾਸ ਕਲਾਕਾਰ ਅਤੇ ਅਭਿਨੇਤਾ ਰਾਜੂ ਸ਼੍ਰੀਵਾਸਤਵ (Raju Shrivastav) ਜੋ ਇਸ ਸਮੇਂ ਏਮਜ਼ ਦਿੱਲੀ (AIIMS Delhi) ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਵੈਂਟੀਲੇਟਰ 'ਤੇ ਹਨ, ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਰਾਜੂ ਸ਼੍ਰੀਵਾਸਤਵ (Raju Shrivastav) ਬ੍ਰੇਨ ਡੇਡ (Brain Dead) ਦੀ ਸਥਿਤੀ ਵਿੱਚ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਕਾਮੇਡੀਅਨ ਦਾ ਦਿਲ ਵੀ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਹੈ। ਸੂਤਰਾਂ ਮੁਤਾਬਕ ਰਾਜੂ ਸ਼੍ਰੀਵਾਸਤਵ (Raju Shrivastav) ਅਜੇ ਵੀ ਬੇਹੋਸ਼ ਨੇ ਤੇ ਸੁਧਾਰ ਦੇ ਬਹੁਤ ਘੱਟ ਸੰਕੇਤ ਦਿਖ ਰਹੇ ਹਨ। ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਮ ਵਿਚ ਵਰਕਆਊਟ ਕਰਦੇ ਸਮੇਂ ਉਹ ਛਾਤੀ 'ਚ ਪੀੜ ਮਗਰੋਂ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਹਸਪਤਾਲ ਲੈ ਜਾਇਆ ਗਿਆ। ਇਸ ਤੋਂ ਪਹਿਲਾਂ ਰਾਜੂ ਸ਼੍ਰੀਵਾਸਤਵ (Raju Shrivastav) ਦੇ ਪਰਿਵਾਰ ਨੇ ਉਨ੍ਹਾਂ ਦੀ ਸਿਹਤ ਬਾਰੇ ਬਿਆਨ ਜਾਰੀ ਕੀਤਾ, ਉਨ੍ਹਾਂ ਨੇ ਸਾਰਿਆਂ ਨੂੰ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰਨ ਅਤੇ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਲਈ ਕਿਹਾ। ਰਾਜੂ ਸ਼੍ਰੀਵਾਸਤਵ (Raju Shrivastav) ਦੇ ਪਰਿਵਾਰ ਨੇ ਟਵੀਟ ਕਰ ਕਿਹਾ, "ਰਾਜੂ ਸ਼੍ਰੀਵਾਸਤਵ ਜੀ ਦੀ ਸਿਹਤ ਸਥਿਰ ਹੈ ਅਤੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰੋ। ਕਿਰਪਾ ਕਰਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ।" ਦਿਲ ਦਾ ਦੌਰਾ ਪੈਣ ਸਮੇਂ ਰਾਜੂ ਸ਼੍ਰੀਵਾਸਤਵ (Raju Shrivastav) ਕੁਝ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਦਿੱਲੀ ਪਹੁੰਚੇ ਸਨ। ਇਹ ਵੀ ਪੜ੍ਹੋ: ਪੰਜਾਬ 'ਚ ਉਦਯੋਗਿਕ ਵਿਕਾਸ ਲਈ ਸਾਜ਼ਗਾਰ ਮਾਹੌਲ ਸਿਰਜਣ ਵਾਸਤੇ ਸਰਕਾਰ ਵਚਨਬੱਧ: ਅਮਨ ਅਰੋੜਾ ਇਹ ਰਿਪੋਰਟ ਏ.ਐਨ.ਆਈ ਨਿਊਜ਼ ਸਰਵਿਸ ਤੋਂ ਸਵੈ-ਤਿਆਰ ਕੀਤੀ ਗਈ ਹੈ। ਪੀਟੀਸੀ ਨਿਊਜ਼ ਇਸਦੀ ਸਮੱਗਰੀ ਲਈ ਕੋਈ ਜ਼ਿੰਮੇਵਾਰੀ ਨਹੀਂ ਰੱਖਦਾ ਹੈ। -PTC News