ਰਾਜਪੁਰਾ: ਪੁਲਿਸ ਨੇ ਛਾਪੇਮਾਰੀ ਦੌਰਾਨ ਨਕਲੀ ਪਨੀਰ,ਘਿਓ ਸਮੇਤ ਹੋਰ ਵੱਡੀ ਖੇਪ ਕੀਤੀ ਬਰਾਮਦ (ਤਸਵੀਰਾਂ)
ਰਾਜਪੁਰਾ: ਪੁਲਿਸ ਨੇ ਛਾਪੇਮਾਰੀ ਦੌਰਾਨ ਨਕਲੀ ਪਨੀਰ,ਘਿਓ ਸਮੇਤ ਹੋਰ ਵੱਡੀ ਖੇਪ ਕੀਤੀ ਬਰਾਮਦ (ਤਸਵੀਰਾਂ),ਰਾਜਪੁਰਾ: ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ,ਜਦੋਂ ਉਹਨਾਂ ਨੇ ਰਾਜਪੁਰਾ ਵਿਖੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿਚ ਨਕਲੀ ਮੱਖਣ,ਦੁੱਧ, ਦੇਸੀ ਘੀ, ਅਤੇ ਨਕਲੀ ਦੁੱਧ ਤਿਆਰ ਕਰਨ ਵਾਲੇ ਕੈਮੀਕਲ ਬਰਾਮਦ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਚੈਕਿੰਗ ਕੀਤੀ ਤਾਂ 10 ਕਵਿੰਟਲ ਪਨੀਰ, 50 ਕਿਲੋ ਮੱਖਣ, 20 ਲੀਟਰ ਸਿਰਕਾ, 2500 ਲੀਟਰ ਨਕਲੀ ਦੁੱਧ, 20 ਦੇਸੀ ਘੀ, 40 ਲੀਟਰ ਅਨਮੋਨੀਆ, 50 ਕਿਲੋ ਕਾਸਟਿਕ ਸੋਡਾ, ਅਤੇ 40 ਲੀਟਰ ਐਸਿਡਬ੍ਰਾਮਦ ਕੀਤਾ ਹੈ।
ਹੋਰ ਪੜ੍ਹੋ:ਹੁਣ ਗਿੱਪੀ ਗਰੇਵਾਲ ਨਾਲ ਵੱਡੇ ਪਰਦੇ 'ਤੇ ਨਜ਼ਰ ਆਵੇਗਾ ਸਮਾਜਸੇਵੀ ਅਨਮੋਲ ਕਵਾਤਰਾ
ਪੁਲਿਸ ਮੁਤਾਬਕ ਰਾਜਪੁਰਾ ਸ਼ਹਿਰ ਵਿਚ ਵਿਕਣ ਆਇਆ ਨਕਲੀ ਪਨੀਰ ਦੇਵੀਗੜ ਨੇੜੇ ਪਿੰਡ ਮਿਓਣ ਦਾ ਸੀ,ਇਸ ਸਬੰਧੀ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਕਤ ਡੇਅਰੀ ਵਿਚ ਪਿਛਲੇ ਸਾਲ ਵੀ ਰੇਡ ਕਰਕੇ ਸੀਜ਼ ਕੀਤਾ ਗਿਆ ਸੀ। ਇਸ ਸਬੰਧੀ ਜ਼ਿਲ੍ਹਾ ਸਿਹਤ ਅਫਸਰ ਦਾ ਕਹਿਣਾ ਹੈ ਕਿ ਫੂਡ ਸੇਫਟੀ ਅਤੇ ਸਟੈਡਰਡ ਦਾ ਲਾਇਸੈਸ ਵੀ ਨਹੀ ਹੈ।
-PTC News