ਰਾਜੀਵ ਕੁਮਾਰ ਬਣੇ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ
New Chief Election Commissioner: ਦੇਸ਼ ਦੇ ਨਵੇਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੋਣਗੇ। ਉਹ 15 ਮਈ ਨੂੰ ਅਹੁਦਾ ਸੰਭਾਲਣਗੇ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਰਾਜੀਵ ਕੁਮਾਰ ਨੀਤੀ ਆਯੋਗ ਦੇ ਉਪ ਚੇਅਰਮੈਨ ਰਹੇ ਹਨ। ਅਪ੍ਰੈਲ 'ਚ ਹੀ ਉਨ੍ਹਾਂ ਨੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਰਾਜੀਵ ਕੁਮਾਰ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਥਾਂ ਲੈਣਗੇ। ਰਾਜੀਵ ਕੁਮਾਰ ਕਈ ਸਾਲ ਇਸ ਅਹੁਦੇ 'ਤੇ ਰਹੇ। ਰਾਜੀਵ ਕੁਮਾਰ ਨੀਤੀ ਆਯੋਗ ਦੇ ਦੂਜੇ ਡਿਪਟੀ ਚੇਅਰਮੈਨ ਸਨ। 2014 ਵਿੱਚ ਪਹਿਲੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ, ਮੋਦੀ ਸਰਕਾਰ ਨੇ ਯੋਜਨਾ ਕਮਿਸ਼ਨ ਦਾ ਨਾਂ ਬਦਲ ਕੇ ਨੀਤੀ ਆਯੋਗ ਰੱਖ ਦਿੱਤਾ। ਫਿਰ ਅਰਵਿੰਦ ਪਨਗੜੀਆ ਨੂੰ ਨੀਤੀ ਆਯੋਗ ਦਾ ਪਹਿਲਾ ਡਿਪਟੀ ਚੇਅਰਮੈਨ ਬਣਾਇਆ ਗਿਆ। ਰਾਜੀਵ ਕੁਮਾਰ ਸਤੰਬਰ 2017 ਤੋਂ ਸਰਕਾਰ ਦੇ ਥਿੰਕ ਟੈਂਕ ਦੇ ਵੀਸੀ ਹਨ। ਇਸ ਤੋਂ ਇਲਾਵਾ, ਉਹ ਗੋਖਲੇ ਇੰਸਟੀਚਿਊਟ ਆਫ਼ ਪਾਲੀਟਿਕਸ ਐਂਡ ਇਕਨਾਮਿਕਸ, ਪੁਣੇ ਦੇ ਚਾਂਸਲਰ ਅਤੇ ਗਿਰੀ ਇੰਸਟੀਚਿਊਟ ਆਫ਼ ਡਿਵੈਲਪਮੈਂਟ ਸਟੱਡੀਜ਼, ਲਖਨਊ ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ। ਇਹ ਵੀ ਪੜ੍ਹੋ:ਸ਼ਰਾਬ ਨੂੰ ਲੈ ਕੇ ਵੱਡੀ ਖਬਰ, ਹੋ ਸਕਦੀ ਹੈ ਸ਼ਰਾਬ ਦੀ ਹੋਮ ਡਿਲੀਵਰੀ, ਆਬਕਾਰੀ ਨੀਤੀ 'ਚ ਹੋਣਗੇ ਵੱਡੇ ਬਦਲਾਅ... ਉਹਨਾਂ ਨੇ 2004-2006 ਤੱਕ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (CII) ਦੇ ਮੁੱਖ ਅਰਥ ਸ਼ਾਸਤਰੀ ਅਤੇ 2011-2013 ਦੌਰਾਨ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (FICCI) ਦੇ ਸਕੱਤਰ ਜਨਰਲ ਵਜੋਂ ਵੀ ਕੰਮ ਕੀਤਾ। ਉਹਨਾਂ ਨੇ ਭਾਰਤੀ ਸਟੇਟ ਬੈਂਕ ਦੇ ਕੇਂਦਰੀ ਬੋਰਡ ਅਤੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਕੇਂਦਰੀ ਬੋਰਡ 'ਤੇ ਦੋ ਵਾਰ ਸੇਵਾ ਕੀਤੀ ਹੈ। -PTC News