ਰਾਜੇਵਾਲ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਹਮਾਇਤ 'ਚ ਸੂਬਾ ਪੱਧਰੀ ਧਰਨਾ ਲਗਾਉਣ ਦਾ ਐਲਾਨ
ਫਗਵਾੜਾ : ਕਿਸਾਨਾਂ ਵੱਲੋਂ ਸ਼ੂਗਰ ਮਿੱਲ ਸਾਹਮਣੇ ਹਾਈਵੇ ਉਤੇ ਲਗਾਏ ਗਏ ਧਰਨੇ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੰਨਾ ਮਿੱਲ ਮਾਲਕਾਂ ਨੇ ਕਿਸਾਨਾਂ ਨਾਲ ਠੱਗੀ ਕੀਤੀ ਹੈ। ਕਿਸਾਨਾਂ ਦਾ ਬਕਾਇਆ ਰਾਸ਼ੀ ਗੰਨਾ ਮਿੱਲ ਮਾਲਕਾਂ ਤੋਂ ਦਿਵਾਉਣੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਗੰਨਾ ਮਿੱਲ ਮਾਲਕਾਂ ਤੋਂ ਕੋਈ ਪੈਸਾ ਨਹੀਂ ਮੰਗਣਾ ਤੇ ਇਹ ਸਰਕਾਰ ਦਾ ਕੰਮ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਦਰਾਂ ਦਿਨਾਂ ਅੰਦਰ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੁੰਦੀ ਤਾਂ ਵਿਆਜ ਸਮੇਤ ਕਿਸਾਨਾਂ ਨੂੰ ਪੈਸੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਜ਼ਹਿਰ ਖਾਣ ਲਈ ਵੀ ਪੈਸੇ ਹੈ ਨਹੀਂ ਉਹ ਸੂਬਾ ਕਿਸ ਤਰ੍ਹਾਂ ਚਲਾਵੇਗੀ। ਉਨ੍ਹਾਂ ਕਿਹਾ ਕਿ 31 ਜਥੇਬੰਦੀਆਂ ਇੱਕ ਹਨ ਤੇ ਗੰਨਾ ਕਾਸ਼ਤਕਾਰਾਂ ਦ ਧਰਨੇ ਨੂੰ ਪੂਰੀ ਹਮਾਇਤ ਹੈ। ਸਰਕਾਰ ਇਹ ਨਾ ਸਮਝੇ ਕੇ ਕਿਸਾਨ ਜਥੇਬੰਦੀਆਂ ਵੱਖ-ਵੱਖ ਹਨ। ਆਪਸੀ ਮੱਤਭੇਦ ਜ਼ਰੂਰ ਹੋ ਸਕਦੇ ਹਨ ਪਰ ਜਦੋਂ ਸੰਘਰਸ਼ ਦੀ ਗੱਲ ਆਵੇ ਤਾਂ ਅਸੀਂ ਸਭ ਇਕ ਹਾਂ। 25 ਅਗਸਤ ਨੂੰ ਫਗਵਾੜਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਪੰਜਾਬ ਤੋਂ ਕਿਸਾਨ ਫਗਵਾੜਾ ਸ਼ੂਗਰ ਮਿੱਲ ਅੱਗੇ ਇਕੱਠੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਹਰ ਘਰ ਤਿਰੰਗਾ ਮੁਹਿੰਮ ਉਤੇ ਬੋਲਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੀ ਸਾਨੂੰ ਦੇਸ਼ ਭਗਤੀ ਨਾਲ ਸਿਖਾਈ ਜਾਵੇ। ਪੰਜਾਬੀਆਂ ਦੇ ਖ਼ੂਨ ਵਿੱਚ ਹੀ ਦੇਸ਼ ਭਗਤੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਉਤੇ ਪਹਿਲਾਂ ਕਿਸਾਨੀ ਝੰਡੇ ਲਗਾਏ ਜਾਣ। ਉਸ ਤੋਂ ਬਾਅਦ ਹੀ ਕੋਈ ਵੀ ਝੰਡਾ ਲਗਾਇਆ ਜਾਵੇ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਝੰਡੇ ਮੁਫ਼ਤ ਵਿੱਚ ਵੰਡੇ ਜਾ ਰਹੇ ਹਨ ਤੇ ਕੇਂਦਰ ਸਰਕਾਰ ਤਿਰੰਗੇ ਵੇਚ ਕੇ ਵੀ ਕਮਾਈ ਦੇ ਸਾਧਨ ਖੋਲ੍ਹ ਰਹੀ ਹੈ। ਨਾਲ ਹੀ ਜਿਹੜੇ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ਨੂੰ ਆਪਣੀ ਸਰਕਾਰੀ ਡਿਊਟੀ ਦੀ ਥਾਂ ਝੰਡੇ ਵੇਚਣ ਉਤੇ ਲਗਾਇਆ ਹੋਇਆ ਹੈ ਜੋ ਉਨ੍ਹਾਂ ਲਈ ਸਿਰਦਰਦੀ ਬਣਿਆ ਹੋਇਆ ਹੈ। -PTC News ਇਹ ਵੀ ਪੜ੍ਹੋ : ਸੂਫ਼ੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਿਵਾਦ ਸੁਲਝਿਆ