ਰਾਜਸਥਾਨ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕ ਜ਼ਖਮੀ
ਰਾਜਸਥਾਨ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕ ਜ਼ਖਮੀ,ਨਵੀਂ ਦਿੱਲੀ: ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਖਿੰਵਾੜਾ 'ਚ ਅਸਮਾਨੀ ਬਿਜਲੀ ਡਿੱਗਣ ਨਾਲ 26 ਲੋਕ ਜ਼ਖਮੀ ਹੋ ਗਏ। ਜਿਨ੍ਹਾਂ 'ਚ 8 ਮਹਿਲਾਵਾਂ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਨਰੇਗਾ ਮਜ਼ਦੂਰ ਮੀਂਹ ਤੋਂ ਬਚਣ ਲਈ ਇਕ ਝੌਪੜੀ ਵਿਚ ਇਕੱਠੇ ਹੋ ਗਏ ਸਨ।
ਇਸੇ ਦੌਰਾਨ ਝੌਪੜੀ ਦੇ ਕੋਲ ਇਕ ਪੇੜ ਉਤੇ ਅਸਮਾਨੀ ਬਿਜਲੀ ਡਿੱਗਣ ਨਾਲ 26 ਮਜ਼ਦੂਰਾਂ ਜ਼ਖਮੀ ਹੋ ਗਏ।
ਹੋਰ ਪੜ੍ਹੋ: ਭੜਕੀ ਜ਼ਖਮੀ ਰਾਖੀ, ਕਿਹਾ ਰੈਸਲਿੰਗ 'ਚ ਪਟਕਣੀ ਦੇਣ ਵਾਲੀ ਮਹਿਲਾ ਰੈਸਲਰ ਦੀ ਹੁਣ ਖੈਰ ਨਹੀਂ!!!
ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 18 ਮਜ਼ਦੂਰਾਂ ਨੂੰ ਮੁਢਲੇ ਇਲਾਜ ਬਾਅਦ ਘਰ ਭੇਜ ਦਿੱਤਾ, ਜਦੋਂਕਿ ਅੱਠ ਮਹਿਲਾਵਾਂ ਦਾ ਇਲਾਜ ਜਾਰੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
-PTC News