ਪੁਲਿਸ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਦਾ ਸਵਿਮਿੰਗ ਪੂਲ 'ਚ ਨਹਾਉਣ ਦਾ ਅਸ਼ਲੀਲ ਵੀਡੀਓ ਵਾਇਰਲ
ਅਜਮੇਰ : ਰਾਜਸਥਾਨ ਪੁਲਿਸ ਦਾ ਚਿਹਰਾ ਇੱਕ ਵਾਰ ਫਿਰ ਸ਼ਰਮਸਾਰ ਹੋ ਗਿਆ ਹੈ। ਇੱਕ ਰਾਜਸਥਾਨ ਪੁਲਿਸ ਅਧਿਕਾਰੀ ਅਤੇ ਇੱਕ ਮਹਿਲਾ ਕਾਂਸਟੇਬਲ ਦਾ ਇੱਕ ਸਵਿਮਿੰਗ ਪੂਲ ਵਿੱਚ ਨਹਾਉਣ ਦਾ ਅਸ਼ਲੀਲ ਵੀਡੀਓ ਵਾਇਰਲ ਹੋਇਆ ਹੈ। ਮਹਿਲਾ ਕਾਂਸਟੇਬਲ ਦੇ ਪਤੀ ਦੀ ਸ਼ਿਕਾਇਤ 'ਤੇ ਪੁਲਿਸ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਨੂੰ ਡੀਜੀਪੀ ਐਮਐਲ ਲੈਦਰ ਨੇ ਮੁਅੱਤਲ ਕਰ ਦਿੱਤਾ ਹੈ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ।
[caption id="attachment_531996" align="aligncenter" width="277"]
ਪੁਲਿਸ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਦਾ ਸਵਿਮਿੰਗ ਪੂਲ 'ਚ ਨਹਾਉਣ ਦਾ ਅਸ਼ਲੀਲ ਵੀਡੀਓ ਵਾਇਰਲ[/caption]
ਦਰਅਸਲ 'ਚ ਅਜਮੇਰ ਜਿਲ੍ਹੇ ਦੇ ਬੇਵਾਰ ਵਿੱਚ ਤਾਇਨਾਤ ਸਰਕਲ ਅਫਸਰ ਹੀਰਾਲਾਲ ਸੈਣੀ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਸਵਿਮਿੰਗ ਪੂਲ ਵਿੱਚ ਨਹਾ ਰਿਹਾ ਹੈ ਅਤੇ ਗਲਤ ਹਰਕਤਾਂ ਕਰ ਰਿਹਾ ਹੈ। ਇਹ ਸ਼ਰਮ ਦੀ ਗੱਲ ਹੈ ਕਿ ਔਰਤ ਦਾ 6 ਸਾਲਾ ਬੇਟਾ ਵੀ ਸਵਿਮਿੰਗ ਪੂਲ ਵਿੱਚ ਹੈ। ਉਸ ਦੇ ਨਾਲ ਵੀ ਸੀਓ ਸੈਣੀ ਅਸ਼ਲੀਲ ਹਰਕਤਾਂ ਕਰ ਰਿਹਾ ਹੈ।
[caption id="attachment_531993" align="aligncenter" width="300"]
ਪੁਲਿਸ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਦਾ ਸਵਿਮਿੰਗ ਪੂਲ 'ਚ ਨਹਾਉਣ ਦਾ ਅਸ਼ਲੀਲ ਵੀਡੀਓ ਵਾਇਰਲ[/caption]
ਮਹਿਲਾ ਕਾਂਸਟੇਬਲ ਦਾ ਪਤੀ 2 ਮਿੰਟ 38 ਸੈਕਿੰਡ ਦੇ ਇਸ ਵੀਡੀਓ ਦੀ ਸ਼ਿਕਾਇਤ ਕਰਨ ਲਈ ਐਸਪੀ ਕੋਲ ਗਿਆ ਸੀ। ਖਾਸ ਗੱਲ ਇਹ ਹੈ ਕਿ 13 ਜੁਲਾਈ 2021 ਨੂੰ ਮਹਿਲਾ ਕਾਂਸਟੇਬਲ ਨੇ ਸਵਿਮਿੰਗ ਪੂਲ ਦੀ ਤਸਵੀਰ ਆਪਣੇ ਵਟਸਐਪ ਸਟੇਟਸ ਵਿੱਚ ਪਾ ਦਿੱਤੀ ਸੀ। ਇਸ ਵੀਡੀਓ ਵਿੱਚ ਔਰਤ ਦਾ ਅੱਠ ਸਾਲ ਦਾ ਬੇਟਾ ਵੀ ਦਿਖਾਈ ਦੇ ਰਿਹਾ ਹੈ। ਪੁਲਿਸ ਅਧਿਕਾਰੀ ਅਤੇ ਔਰਤ ਦੋਵਾਂ ਨੇ ਮਿਲ ਕੇ ਇਹ ਵੀਡੀਓ ਬਣਾਈ ਹੈ।
[caption id="attachment_531992" align="aligncenter" width="300"]
ਪੁਲਿਸ ਅਧਿਕਾਰੀ ਅਤੇ ਮਹਿਲਾ ਕਾਂਸਟੇਬਲ ਦਾ ਸਵਿਮਿੰਗ ਪੂਲ 'ਚ ਨਹਾਉਣ ਦਾ ਅਸ਼ਲੀਲ ਵੀਡੀਓ ਵਾਇਰਲ[/caption]
2018 ਤੋਂ ਹੀਰਾਲਾਲ ਸੈਣੀ ਬਿਆਵਰ ਵਿੱਚ ਉਪ ਪੁਲਿਸ ਕਪਤਾਨ ਵਜੋਂ ਤਾਇਨਾਤ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਆਪਣੀ ਬਦਲੀ ਰੱਦ ਕਰ ਦਿੱਤੀ। ਜਦੋਂ ਇਹ ਵੀਡੀਓ ਵਾਇਰਲ ਹੋਇਆ ਤਾਂ ਡਿਪਟੀ ਸੁਪਰਡੈਂਟ ਹੀਰਾਲਾਲ ਸੈਣੀ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਵੀਡੀਓ ਬਣਾਈ ਗਈ ਹੈ।
-PTCNews