ਰਾਜਾ ਵੜਿੰਗ 22 ਅਪ੍ਰੈਲ ਨੂੰ ਸੰਭਾਲਣਗੇ ਪ੍ਰਧਾਨਗੀ ਦਾ ਅਹੁਦਾ
ਚੰਡੀਗੜ੍ਹ: ਕਾਂਗਰਸ ਪਾਰਟੀ ਹਾਰ ਤੋਂ ਬਾਅਦ ਪਾਰਟੀ ਦੀ ਹਾਈ ਕਮਾਨ ਨੇ ਮੰਥਨ ਕੀਤਾ ਹੈ ਅਤੇ ਪੰਜਾਬ ਯੂਨਿਟ ਵਿੱਚ ਵੱਡੇ ਬਦਲਾਅ ਕੀਤੇ ਗਈ ਸਨ। ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਅਸਤੀਫਾ ਲੈ ਲਿਆ ਸੀ। ਉਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਵੱਲੋਂ ਪੰਜਾਬ ਦਾ ਸੂਬਾ ਪਾਰਟੀ ਪ੍ਰਧਾਨ ਐਲਾਨਿਆ ਜਾ ਚੁੱਕਾ ਹੈ। ਰਾਜਾ ਵੜਿੰਗ ਨੇ ਰਸਮੀ ਤੌਰ ‘ਤੇ ਆਪਣਾ ਅਹੁਦਾ ਨਹੀਂ ਸੰਭਾਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਰਾਜਾ ਵੜਿੰਗ 22 ਅਪ੍ਰੈਲ ਨੂੰ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਅਹੁਦਾ ਸੰਭਾਲਣਗੇ। ਤੁਹਾਨੂੰ ਦੱਸ ਦੇਈਏ ਕਿ ਰਾਜਾ ਵੜਿੰਗ ਨੂੰ 9 ਅਪ੍ਰੈਲ ਨੂੰ ਪਾਰਟੀ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕਮਾਨ ਸੌਂਪ ਦਿੱਤੀ ਸੀ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਜਦਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੀਐਲਪੀ ਲੀਡਰ ਚੁਣਿਆ ਗਿਆ। ਡਿਪਟੀ ਸੀਐਲਪੀ ਲੀਡਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਬਣਾਇਆ ਗਿਆ। ਇਹ ਵੀ ਪੜ੍ਹੋ:ਝੁੱਗੀ ਨੂੰ ਅੱਗ ਲੱਗਣ ਕਾਰਨ ਇਕੋਂ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ -PTC News