Thu, Nov 14, 2024
Whatsapp

ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ

Reported by:  PTC News Desk  Edited by:  Ravinder Singh -- February 22nd 2022 06:22 PM
ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ

ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰ

ਚੰਡੀਗੜ੍ਹ : ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਕਾਰਨ ਕਾਫੀ ਚਰਚਾ ਵਿਚ ਰਹੇ ਸਨ। ਇਸ ਮਾਮਲੇ ਸਬੰਧੀ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਇਸ ਪੋਰਨੋਗ੍ਰਾਫੀ ਮਾਮਲੇ ਵਿਚ ਹੁਣ ਮੁੰਬਈ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੈਲ ਨੇ 'ਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰਜ਼ਿਕਰਯੋਗ ਕਿ ਇਨ੍ਹਾਂ 'ਚੋਂ ਤਿੰਨ ਮੁਲਜ਼ਮਾਂ ਉਤੇ ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਇਕ ਅਦਕਾਰਾ ਨਾਲ ਜਿਸਮਾਨੀ ਸ਼ੋਸ਼ਣ ਦਾ ਦੋਸ਼ ਹੈ। ਇਕ ਨਿਊਜ਼ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, 22 ਫਰਵਰੀ, 2022 ਨੂੰ ਪੁਲਿਸ ਨੇ ਰਾਜ ਕੁੰਦਰਾ ਮਾਮਲੇ ਵਿੱਚ ਚਾਰ ਫ਼ਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਮੁਲਜ਼ਮ ਨਰੇਸ਼ ਰਾਮਾਵਤਾਰ ਪਾਲ (29), ਸਲੀਮ ਸੱਯਦ (32), ਅਬਦੁਲ ਸੱਯਦ (24) ਅਤੇ ਅਮਨ ਬਰਨਵਾਲ (22) ਨੂੰ ਵੈਬ ਸੀਰੀਜ਼ ਦੀ ਸ਼ੂਟਿੰਗ ਲਈ ਦੋ-ਦੋ ਹਜ਼ਾਰ ਰੁਪਏ ਦਿੱਤੇ ਗਏ। ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰਪੁਲਿਸ ਤੋਂ ਹਾਸਲ ਜਾਣਕਾਰੀ ਅਨੁਸਾਰ ਕਾਸਟਿੰਗ ਡਾਇਰੈਕਟਰ ਪਾਲ ਅਭਿਨੇਤਰੀ ਨੂੰ ਜ਼ਬਰਦਸਤੀ ਮਾਰਹ ਦੇ ਇਕ ਬੰਗਲੇ ਵਿੱਚ ਲੈ ਗਿਆ। ਜਿੱਥੇ ਸਲੀਮ ਸਈਅਦ, ਅਬਦੁਲ ਸਈਦ ਅਤੇ ਅਮਨ ਬਰਨਵਾਲ ਪਹਿਲਾਂ ਹੀ ਮੌਜੂਦ ਸਨ। ਪੁਲਿਸ ਨੂੰ ਪਾਲ ਦੇ ਵਰਸੋਵਾ ਪਹੁੰਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਾਜ ਕੁੰਦਰਾ ਮਾਮਲਾ : ਮੁੰਬਈ ਪੁਲਿਸ ਨੇ 4 ਮੁਲਜ਼ਮ ਕੀਤੇ ਗ੍ਰਿਫ਼ਤਾਰਇਸ ਤੋਂ ਬਾਅਦ ਮਾਮਲੇ ਦੇ ਹੋਰ ਮੁਲਜ਼ਮਾਂ ਨੂੰ ਵੀ ਵਰਸੋਵਾ ਅਤੇ ਬੋਰੀਵਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕ੍ਰਾਈਮ ਬ੍ਰਾਂਚ ਨੇ ਕੁੱਲ ਚਾਰ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ 'ਚ ਕਾਰੋਬਾਰੀ ਰਾਜ ਕੁੰਦਰਾ, ਅਭਿਨੇਤਰੀ-ਮਾਡਲ ਗਹਿਨਾ ਵਸ਼ਿਸ਼ਟ ਅਤੇ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸ਼ਲੀਲ ਫਿਲਮਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਮਾਲਵਾਨੀ ਥਾਣੇ ਵਿੱਚ ਚਾਰ ਕੇਸ ਦਰਜ ਕੀਤੇ। ਇਸ ਮਾਮਲੇ ਸਬੰਧੀ ਰਾਜ ਕੁੰਦਰਾ ਕਾਫੀ ਚਰਚਾ ਵਿਚ ਰਹੇ ਸਨ ਅਤੇ ਕਾਫੀ ਲੰਬਾ ਸਮਾਂ ਪੁਲਿਸ ਹਿਰਾਸਤ ਵਿਚ ਰਹੇ ਸਨ। ਇਹ ਵੀ ਪੜ੍ਹੋ : ਪਾਸਪੋਰਟ ਤੇ ਵੀਜ਼ੇ ਤੋਂ ਬਿਨ੍ਹਾਂ ਰਾਜਾਸਾਂਸੀ 'ਚ ਘੁੰਮ ਰਹੀ ਰੂਸੀ ਲੜਕੀ ਗ੍ਰਿਫ਼ਤਾਰ


Top News view more...

Latest News view more...

PTC NETWORK