ਰੇਲਵੇ ਨੇ ਵਧਾਈ 500 ਟਰੇਨਾਂ ਦੀ ਰਫ਼ਤਾਰ, ਜਾਣੋ ਹੁਣ ਤੋਂ ਕਿੰਨਾ ਸਮਾਂ ਬਚਿਆ ਕਰੇਗਾ
Railways increases speed of 500 trains: ਭਾਰਤੀ ਰੇਲਵੇ ਨੇ ਟਰੇਨਾਂ ਦੇ ਸਬੰਧ 'ਚ ਨਵਾਂ ਟਾਈਮ ਟੇਬਲ ਜਾਰੀ ਕੀਤਾ ਹੈ, ਜਿਸ ਤਹਿਤ ਕਰੀਬ 500 ਮੇਲ ਐਕਸਪ੍ਰੈਸ ਟਰੇਨਾਂ ਦੀ ਰਫ਼ਤਾਰ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 130 ਟਰੇਨਾਂ (65 ਜੋੜੀਆਂ) ਨੂੰ 'ਸੁਪਰਫਾਸਟ' 'ਚ ਤਬਦੀਲ ਕੀਤਾ ਗਿਆ ਹੈ। ਰੇਲ ਮੰਤਰਾਲੇ ਮੁਤਾਬਕ ਸਾਰੀਆਂ ਟਰੇਨਾਂ ਦੀ ਔਸਤ ਸਪੀਡ ਕਰੀਬ ਪੰਜ ਫੀਸਦੀ ਵਧਾ ਦਿੱਤੀ ਗਈ ਹੈ। ਇਸ ਕਰ ਕੇ ਵਾਧੂ ਰੇਲ ਗੱਡੀਆਂ ਚਲਾਉਣ ਲਈ ਕਰੀਬ 5 ਫੀਸਦੀ ਵਾਧੂ ਰੂਟ ਮੁਹੱਈਆ ਕਰਵਾਏ ਗਏ ਹਨ। ਰੇਲਵੇ ਨੇ ਇਸ ਨਵੀਂ ਸਮਾਂ ਸਾਰਣੀ ਨੂੰ ਆਪਣੀ ਵੈੱਬਸਾਈਟ 'ਤੇ ਜਾਰੀ ਕੀਤਾ ਹੈ। ਇਹ ਸਮਾਂ ਸਾਰਣੀ 1 ਅਕਤੂਬਰ ਤੋਂ ਲਾਗੂ ਹੋ ਗਈ ਹੈ। ਇਹ ਵੀ ਪੜ੍ਹੋ: ਸਿੱਖ ਅਜਾਇਬ ਘਰ ਬਲੌਂਗੀ ਨੂੰ ਜ਼ਮੀਨ ਅਲਾਟ ਕਰਨ ਦੀ ਮੰਗ , ਕੈਬਨਿਟ ਮੰਤਰੀ ਨੇ ਦਿੱਤਾ ਭਰੋਸਾ ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵੀਂ ਸਮਾਂ ਸਾਰਣੀ ਵਿੱਚ ਵੰਦੇ ਭਾਰਤ ਐਕਸਪ੍ਰੈਸ ਵਰਗੀਆਂ ਕਈ ਪ੍ਰੀਮੀਅਮ ਟਰੇਨਾਂ ਨੂੰ ਨਵੀਂ ਦਿੱਲੀ-ਵਾਰਾਨਸੀ ਅਤੇ ਨਵੀਂ ਦਿੱਲੀ-ਕਟੜਾ ਵਿਚਕਾਰ ਪੇਸ਼ ਕੀਤਾ ਗਿਆ ਹੈ। ਇਕ ਹੋਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਵੀ ਗਾਂਧੀਨਗਰ ਅਤੇ ਮੁੰਬਈ ਵਿਚਕਾਰ ਚਲਾਈ ਗਈ ਹੈ। ਰੇਲ ਮੰਤਰਾਲੇ ਦੇ ਅਨੁਸਾਰ ਨਵੀਂ ਸਮਾਂ ਸਾਰਣੀ ਵਿੱਚ ਲਗਭਗ 500 ਮੇਲ ਐਕਸਪ੍ਰੈਸ ਟਰੇਨਾਂ ਦੀ ਸਪੀਡ ਵਧਾ ਦਿੱਤੀ ਗਈ ਅਤੇ ਟਰੇਨਾਂ ਦੀ ਸਪੀਡ 10 ਮਿੰਟ ਤੋਂ ਵਧਾ ਕੇ 70 ਮਿੰਟ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਭਾਰਤੀ ਰੇਲਵੇ ਨੈੱਟਵਰਕ 'ਤੇ ਲਗਭਗ 3,000 ਯਾਤਰੀ ਰੇਲਗੱਡੀਆਂ ਅਤੇ 5,660 ਉਪ-ਨਗਰੀ ਰੇਲਗੱਡੀਆਂ ਚਲਦੀਆਂ ਹਨ।
ਸਾਲ 2022-23 ਦੌਰਾਨ ਮੇਲ ਐਕਸਪ੍ਰੈਸ ਟਰੇਨਾਂ ਲਈ ਭਾਰਤੀ ਰੇਲਵੇ ਦੀ ਸਮੇਂ ਦੀ ਪਾਬੰਦਤਾ ਲਗਭਗ 84% ਹੈ ਜੋ ਕਿ 2019-20 ਦੌਰਾਨ 75% ਸਮੇਂ ਦੀ ਪਾਬੰਦਤਾ ਤੋਂ ਲਗਭਗ 9% ਵੱਧ ਹੈ। -PTC NewsThe punctuality of Indian Railways for Mail Express trains during the year 2022-23 upto 30th september is about 84% which is about 9% more than the punctuality of about 75% achieved during 2019-20. pic.twitter.com/61SSEPvV6W — Ministry of Railways (@RailMinIndia) October 5, 2022