Wed, Nov 27, 2024
Whatsapp

ਅਹਿਮ ਖ਼ਬਰ : ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤਾ ਵੱਡਾ ਐਲਾਨ

Reported by:  PTC News Desk  Edited by:  Jagroop Kaur -- January 26th 2021 08:59 PM -- Updated: January 26th 2021 09:00 PM
ਅਹਿਮ ਖ਼ਬਰ : ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤਾ ਵੱਡਾ ਐਲਾਨ

ਅਹਿਮ ਖ਼ਬਰ : ਰੇਲਵੇ ਵਿਭਾਗ ਨੇ ਯਾਤਰੀਆਂ ਲਈ ਕੀਤਾ ਵੱਡਾ ਐਲਾਨ

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਭਾਰਤੀ ਰੇਲਵੇ ਨੇ ਅਹਿਮ ਫੈਸਲਾ ਲਿਆ ਹੈ। ਉੱਤਰੀ ਰੇਲਵੇ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਉਨ੍ਹਾਂ ਮੁਸਾਫਰਾਂ ਦੀਆਂ ਟਿਕਟਾਂ ਵਾਪਸ ਕਰ ਦੇਵੇਗੀ ਜੋ ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ ਖੇਤਰ ਦੇ ਰੇਲਵੇ ਸਟੇਸ਼ਨਾਂ ’ਤੇ ਨਹੀਂ ਪਹੁੰਚ ਸਕੇ ਸਨ।Police lathicharge farmers who were attempting to break barricades at ITO during their 'tractor march' on Republic Day, in New Delhi on Tuesday.(PTI Photo)

ਹੋਰ ਖ਼ਬਰ :ਕਿਸਾਨਾਂ ਤੇ ਪੁਲਿਸ ਵਿਚਾਲੇ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਵਧਾਈ ਸੁਰੱਖਿਆ ਜਿਨ੍ਹਾਂ ਨੂੰ ਦਿੱਲੀ ਤੋਂ ਟਰੇਨ ਫੜਨੀ ਸੀ ਪਰ ਉਹ ਸਮੇਂ 'ਤੇ ਸਟੇਸ਼ਨ ਨਹੀਂ ਪਹੁੰਚ ਸਕੇ। ਰੇਲਵੇ ਵਲੋਂ ਮੁਸਾਫਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਦੀ ਵੀ ਟਰੇਨ ਅੱਜ ਰਾਤ 9 ਵਜੇ ਤੱਕ ਦਿੱਲੀ ਤੋਂ ਸੀ ਉਹ ਰਿਫੰਡ ਲਈ ਅਪਲਾਈ ਕਰ ਦੇਣ।ਦੱਸ ਦਈਏ ਕਿ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਰਾਜਧਾਨੀ ਵਿੱਚ ਵਿਗੜੀ ਸਥਿਤੀ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲਾ ਦੀ ਉੱਚ ਪੱਧਰੀ ਬੈਠਕ ਚੱਲ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਹੁਣ ਦਿੱਲੀ ਦੇ ਕੁੱਝ ਇਲਾਕਿਆਂ ‘ਚ ਬੰਦ ਰਹੇਗੀ ਇੰਟਰਨੈੱਟ ਸੇਵਾਵਾਂ ,ਹਾਲਾਤ ਤਣਾਅਪੂਰਨ  ਇਸ ਬੈਠਕ ਵਿੱਚ ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ਅਤੇ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਵਿਗੜੀ ਸਥਿਤੀ 'ਤੇ ਚਰਚਾ ਕੀਤੀ ਜਾ ਰਹੀ ਹੈ। ਦਿੱਲੀ ਵਿੱਚ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਹੈ ਅਤੇ ਇਸ ਤੋਂ ਇਲਾਵਾ ਪੁਲਸ ਫੋਰਸ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਇਸ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਹਨ।
With no public transport, people left stranded at New Delhi railway station  - Telegraph India
“ਮੁਸਾਫਰ ਜੋ ਕਿਸਾਨ ਅੰਦੋਲਨ ਕਰਕੇ ਦਿੱਲੀ ਖੇਤਰ ਦੇ ਸਟੇਸ਼ਨਾਂ’ ਤੇ ਸਟੇਸ਼ਨਾਂ ਤਕ ਪਹੁੰਚਣ ਅਤੇ ਰੇਲ ਗੱਡੀਆਂ ਫੜਨ ਦੇ ਯੋਗ ਨਹੀਂ ਹਨ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਦਿੱਲੀ ਖੇਤਰ ਦੇ ਸਾਰੇ ਸਟੇਸ਼ਨਾਂ ਤੋਂ ਲਈਆਂ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੇ ਪੂਰੇ ਰਿਫੰਡ ਲਈ ਅੱਜ 9 ਵਜੇ ਤੱਕ ਟੀਡੀਆਰ ਅਤੇ ਈ-ਟੀਡੀਆਰ ਰਾਹੀਂ ਈ- ਟਿਕਟਾਂ, ”ਸਮਾਚਾਰ ਏਜੰਸੀ ਏ ਐਨ ਆਈ ਨੇ ਸੀ ਪੀ ਆਰ ਓ, ਉੱਤਰੀ ਰੇਲਵੇ ਦੇ ਹਵਾਲੇ ਨਾਲ ਕਿਹਾ।

Top News view more...

Latest News view more...

PTC NETWORK