Wed, Nov 13, 2024
Whatsapp

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼

Reported by:  PTC News Desk  Edited by:  Ravinder Singh -- May 29th 2022 03:29 PM
ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼

ਪਟਿਆਲਾ : ਪਸਿਆਣਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਟਿਆਲਾ ਸਮਾਣਾ ਰੋਡ ਉਤੇ ਪਿੰਡ ਭਾਨਰਾ ਵਿੱਚ ਛਾਪਾ ਮਾਰਿਆ। ਨਾਜਾਇਜ਼ ਤੌਰ ਉਤੇ ਚੱਲ ਰਹੀ ਮਿੱਟੀ ਦੀ ਮਾਈਨਿੰਗ ਕਰਦੇ ਹੋਏ ਕਰਿੰਦਿਆਂ ਨੂੰ ਮੌਕੇ ਉਤੇ ਕਾਬੂ ਕੀਤਾ ਗਿਆ ਹੈ। ਐੱਸਐਚਓ ਅੰਕੁਰਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਨੂੰ ਭੱਜ ਕੇ ਕਾਬੂ ਕੀਤਾ ਹੈ।

ਮੌਕੇ ਉਤੇ 3 ਟਿੱਪਰ ਤੇ ਪੋਕਲੇਨ ਮਸ਼ੀਨ ਵੀ ਜ਼ਬਤ ਕੀਤੀ ਹੈ। ਪੜਤਾਲ ਕਰਨ ਉਤੇ ਮਾਈਨਿੰਗ ਵਿਭਾਗ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਤੇ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਦੂਜੇ ਪਾਸੇ ਪੰਜਾਬ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚੋਂ ਨਜਾਇਜ਼ ਮਾਈਨਿੰਗ ਖਤਮ ਹੋ ਗਈ ਹੈ। ਇਸ ਤੋਂ ਤੁਰੰਤ ਮਗਰੋਂ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵਿੱਟਰ 'ਤੇ ਰੇਤ ਦੀ ਨਜਾਇਜ਼ ਖਨਣ ਦਾ ਵੀਡੀਓ ਸ਼ੇਅਰ ਕਰ ਦਿੱਤਾ। ਪਰਗਟ ਸਿੰਘ ਨੇ ਇਸ ਵੀਡੀਓ ਨਾਲ 'ਆਪ' ਦੇ ਮਾਈਨਿੰਗ ਮੰਤਰੀ ਪੰਜਾਬ ਹਰੋਜਤ ਸਿੰਘ ਬੈਂਸ ਨੂੰ ਟੈਗ ਕੀਤਾ ਹੈ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼ਪਰਗਟ ਸਿੰਘ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, "ਹਰਜੋਤ ਬੈਂਸ ਜੀ, ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ। ਮੈਂ ਤੁਹਾਡੇ ਆਪਣੇ ਇਲਾਕੇ ਤਰਫ ਮਾਜਰੀ, ਅਨੰਦਪੁਰ ਸਾਹਿਬ ਵਿੱਚ ਸ਼ਰੇਆਮ ਮਾਈਨਿੰਗ ਦੀ ਇੱਕ ਹੋਰ ਵੀਡੀਓ ਸਾਂਝੀ ਕਰ ਰਿਹਾ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਵੱਡੇ-ਵੱਡੇ ਦਾਅਵੇ ਕਰਨ ਤੇ ਪੀਆਰ ਅਭਿਆਸਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਖੇਤਰ ਦਾ ਖਿਆਲ ਕਰੋ।" ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੀਤੀ ਛਾਪੇਮਾਰੀ, ਸਿਆਸਤ ਹੋਈ ਤੇਜ਼ਇਸ 'ਤੇ ਜਵਾਬ ਦਿੰਦੇ ਹੋਏ ਹਰਜੋਤ ਬੈਂਸ ਨੇ ਕਿਹਾ, "ਕਾਨੂੰਨੀ ਮਾਈਨਿੰਗ 'ਚ ਢਾਈ ਗੁਣਾ ਵਾਧਾ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਕਿਰਪਾ ਕਰਕੇ ਆਪਣੇ ਤੇ ਸਾਡੇ ਕਾਰਜਕਾਲ ਦੇ ਡੇਟਾ ਦੀ ਜਾਂਚ ਕਰੋ। ਇਸ ਸਾਈਟ ਦੀ ਰਿਪੋਰਟ ਤਲਬ ਕੀਤੀ ਹੈ, ਇਸ ਨੂੰ ਸਾਂਝਾ ਕਰਾਂਗੇ। ਸਾਡੇ ਇਰਾਦੇ ਸਾਫ ਹਨ, ਇਹ ਸਭ ਨੂੰ ਸਾਫ਼ ਕਰਨਾ ਮੇਰਾ ਮਿਸ਼ਨ ਹੈ, ਅਸੀਂ ਦੋ ਮਹੀਨਿਆਂ ਵਿੱਚ ਬਹੁਤ ਕੁਝ ਕੀਤਾ ਹੈ, ਹੋਰ ਵੀ ਬਹੁਤ ਕੁਝ ਕਰਾਂਗੇ। ਮੈਂ ਇਸ ਦਾ ਵਾਅਦਾ ਕਰਦਾ ਹਾਂ।" ਇਹ ਵੀ ਪੜ੍ਹੋ : ਜਥੇਦਾਰ ਤੋਤਾ ਸਿੰਘ ਨੂੰ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

Top News view more...

Latest News view more...

PTC NETWORK