ਹੋਟਲ 'ਚ ਅਸ਼ਲੀਲ ਡਾਂਸ ਦੌਰਾਨ ਛਾਪੇਮਾਰੀ, ਵੀਡੀਓ ਵਾਇਰਲ
ਲੁਧਿਆਣਾ : ਲੁਧਿਆਣਾ ਦੀ ਮਸ਼ਹੂਰ ਸੁਭਾਨੀ ਬਿਲਡਿੰਗ ਇਲਾਕੇ ਵਿਚ ਬ੍ਰਾਊਨ ਰੋਡ ਸਥਿਤ ਪੁਖਰਾਜ ਹੋਟਲ 'ਚ ਚੱਲ ਰਹੀ ਅਸ਼ਲੀਲ ਡਾਂਸ ਪਾਰਟੀ ਦੌਰਾਨ ਛਾਪੇਮਾਰੀ ਕਰਦਿਆਂ ਪੁਲਿਸ ਨੇ ਹੋਟਲ ਮੈਨੇਜਰ, ਸਥਾਨਕ ਕਾਰੋਬਾਰੀਆਂ ਤੇ 7 ਮੁਟਿਆਰਾਂ ਸਮੇਤ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। ਪੁਲਿਸ ਮੁਤਾਬਕ ਫੜੀਆਂ ਗਈਆਂ 7 ਮੁਟਿਆਰਾਂ 'ਚੋਂ ਛੇ ਨੂੰ ਦਿੱਲੀ ਤੋਂ ਬੁਲਾਇਆ ਗਿਆ ਸੀ, ਜਦਕਿ ਇਕ ਮਹਾਰਾਸ਼ਟਰ ਤੋਂ ਆਈ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਹੋਟਲ ਦੇ ਸਟਾਫ ਵੱਲੋਂ ਸ਼ਰਾਬ ਪਰੋਸੀ ਜਾ ਰਹੀ ਸੀ, ਜਦਕਿ ਹੋਟਲ ਕੋਲ ਸ਼ਰਾਬ ਪਰੋਸਣ ਦਾ ਲਾਇਸੈਂਸ ਨਹੀਂ ਹੈ। ਉਕਤ ਹੋਟਲ ਭਾਜਪਾ ਅਸ਼ਵਨੀ ਬਹਿਲ ਦਾ ਆਗੂ ਦਾ ਹੈ ਤੇ ਉਸ ਨੇ ਇਹ ਹੋਟਲ ਅੱਗੇ ਲੀਜ਼ ਉਤੇ ਦਿੱਤਾ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ-2 ਦੇ ਐੱਸਐੱਚਓ ਇੰਸਪੈਕਟਰ ਅਰਸ਼ਪ੍ਰਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਪਾਇਆ ਗਿਆ ਕਿ ਹੋਟਲ ਕੋਲ ਸ਼ਰਾਬ ਦੀ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਸ਼ਰੇਆਮ ਸ਼ਰਾਬ ਪਰੋਸੀ ਜਾ ਰਹੀ ਸੀ। ਪਾਰਟੀ ਦੌਰਾਨ ਕੁੜੀਆਂ ਇਤਰਾਜ਼ਯੋਗ ਹਾਲਤ 'ਚ ਡਾਂਸ ਚੱਲ ਰਿਹਾ ਸੀ, ਜਦਕਿ ਕਾਰੋਬਾਰੀ ਉਨ੍ਹਾਂ 'ਤੇ ਪੈਸੇ ਲੁਟਾ ਰਹੇ ਸਨ। ਐੱਸਐੱਚਓ ਨੇ ਦੱਸਿਆ ਕਿ ਹੋਟਲ ਮੈਨੇਜਰ ਸੰਜੀਵ ਜੈਸਵਾਲ ਸਮੇਤ 25 ਵਿਅਕਤੀਆਂ ਸਮੇਤ ਕੁਝ ਸਥਾਨਕ ਕਾਰੋਬਾਰੀ ਉਤੇ 7 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਹੋਟਲ ਦੇ ਤਿੰਨ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪਹਿਲਾਂ ਹੋਟਲ ਦੇ ਮੈਨੇਜਰ ਸਣੇ 25 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਦੇਰ ਸ਼ਾਮ ਅਸ਼ਵਨੀ ਬਹਿਲ ਸਣੇ ਹੋਟਲ ਦੇ ਦੋ ਹੋਰ ਪਾਰਟਨਰਾਂ ਨੂੰ ਵੀ ਨਾਮਜ਼ਦ ਕਰ ਲਿਆ ਹੈ। ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ ਪੁਲਿਸ ਵੱਲੋਂ ਜਿਨ੍ਹਾਂ ਲੋਕਾਂ ਉਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਚ ਸੰਜੀਵ ਜੈਸਪਾਲ (ਹੋਟਲ ਮੈਨੇਜਰ), ਸੰਜੀਵ ਕੁਮਾਰ (ਰਮੇਸ਼ ਨਗਰ, ਟਿੱਬਾ), ਸੰਜੇ (ਮਾਧੋਪੁਰੀ), ਵਿਕਾਸ ਸਾਹਿਲ (ਮਹਿਮੂਦਪੁਰਾ),ਸੰਜੀਵ ਕੁਮਾਰ (ਜੇਪੀ ਇਨਕਲੇਵ, ਭਾਮੀਆਂ), ਵਿਨੇ (ਚੀਤ ਕੋਹੜਾ, ਪਟਨਾ), ਵਨੀਤ ਕਪੂਰ (ਐੱਮਜੀ ਮਾਰਗ, ਸਿਵਲ ਲਾਈਨ, ਇਲਾਹਾਬਾਦ), ਧਰਮਵੀਰ (ਨਿਊ ਸਲੇਮਪੁਰੀ, ਸ਼ੰਕਰ ਕੁਮਾਰ (ਲੇਬਰ ਕਾਲੋਨੀ, ਜਮਾਲਪੁਰ) (ਸਾਰੇ ਲੁਧਿਆਣਾ), ਸਾਹਿਲ ਕਪੂਰ (ਅੰਮਿ੍ਤਸਰ), ਵਿਸ਼ਾਲ ਸ਼ਰਮਾ (ਨਸੀਬ ਇਨਕਲੇਵ, ਹੈਬੋਵਾਲ), ਰਜਿੰਦਰ ਬੋਬੀ (ਕਿਦਵਈ ਨਗਰ), ਕਿਰਨਵੀਰ ਸਿੰਘ (ਜਮਾਲਪੁਰ), ਵਿਪਨ ਕੁਮਾਰ (ਹਰਬੰਸਪੁਰਾ), ਪ੍ਰਵੀਨ ਸ਼ਰਮਾ (ਪ੍ਰਰੇਮ ਵਿਹਾਰ, ਟਿੱਬਾ), ਸੁਸ਼ੀਲ ਕੁਮਾਰ (ਨਿਆਂ ਮੁਹੱਲਾ), ਮੋਂਟੂ ਬਿਰਮਾਨੀ (ਇਕਬਾਲ ਗੰਜ), ਅਮਿਤ (ਪ੍ਰਤਾਪ ਕਾਲੋਨੀ), ਨਵੀਂ ਦਿੱਲੀ) ਤੋਂ ਇਲਾਵਾ 7 ਮੁਟਿਆਰਾਂ ਸ਼ਾਮਲ ਹਨ, ਜੋ ਨਵੀਂ ਦਿੱਲੀ, ਮਹਾਰਾਸ਼ਟਰ ਤੇ ਹਰਿਆਣਾ ਦੀਆਂ ਰਹਿਣ ਵਾਲੀਆਂ ਹਨ। -PTC News