ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰਾਹੁਲ ਗਾਂਧੀ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚਲਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ 'ਤੇ ਰਹਿਣਗੇ। ਮੌਸਮ ਦੀ ਖ਼ਰਾਬੀ ਕਰਨ ਰਾਹੁਲ ਗਾਂਧੀ ਆਪਣੇ ਨਿਰਧਾਰਿਤ ਸਮੇਂ ਲੇਟ ਪੁਹੰਚੇ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਰਾਹੁਲ 117 ਉਮੀਦਵਾਰਾਂ ਦੇ ਨਾਲ ਸਭ ਤੋਂ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਵਿਖੇ ਵਿਖੇ ਮੱਥਾ ਟੇਕਣ ਪੁੱਜੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸ ਦੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿਚ ਉਮੀਦਵਾਰ ਵੀ ਸ਼ਾਮਿਲ ਹਨ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਰ ਅਤੇ ਭਗਵਾਨ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਣਗੇ। ਕਾਂਗਰਸ ਹੁਣ ਤੱਕ 109 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਤੇ ਜਲਦੀ ਹੀ ਹੋਰ ਨਾਵਾਂ ਦਾ ਐਲਾਨ ਕਰਨ ਦੀ ਉਮੀਦ ਹੈ। ਅੰਮ੍ਰਿਤਸਰ ਦਰਸ਼ਨ ਕਾਰਨ ਤੋਂ ਬਾਅਦ ਰਾਹੁਲ ਗਾਂਧੀ ਜਲੰਧਰ ਲਈ ਰਵਾਨਾ ਹੋਣਗੇ। ਜਲੰਧਰ ਦੇ ਮਿੱਠਾਪੁਰ ਤੋਂ ਬਾਅਦ ਦੁਪਹਿਰ 3.30 ਤੋਂ 4.30 ਵਜੇ ਤੱਕ 'ਪੰਜਾਬ ਫਤਿਹ' ਦੇ ਨਾਂ 'ਤੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਰਾਹੁਲ ਗਾਂਧੀ ਇਸ ਰੈਲੀ ਤੋਂ ਪੰਜਾਬ 'ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਜਲੰਧਰ ਤੋਂ ਉਹ ਆਦਮਪੁਰ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਣਗੇ। ਰਾਹੁਲ ਗਾਂਧੀ ਦੇ ਦੌਰੇ ਤੋਂ ਸਭ ਇਸ ਉਮੀਦ 'ਚ ਹਨ ਕਿ ਉਹ ਪੰਜਾਬ 'ਚ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਕਾਂਗਰਸੀਆਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੀ ਇਸ ਪਾਸੇ ਧਿਆਨ ਦੇਣਗੀਆਂ। ਪੰਜਾਬ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅਤੇ ਮੌਜੂਦਾ ਸੀਐਮ ਚਰਨਜੀਤ ਚੰਨੀ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਜੰਗ ਜਾਰੀ ਹੈ। ਜਿਸ ਕਾਰਨ ਕਾਂਗਰਸ ਧੜੇਬੰਦੀ ਵਿੱਚ ਵੰਡੀ ਹੋਈ ਹੈ। ਅਜਿਹੇ 'ਚ ਪਾਰਟੀ ਮੈਂਬਰ ਵੀ ਚਾਹੁੰਦੇ ਹਨ ਕਿ ਸੀ.ਐੱਮ ਦੇ ਚਿਹਰੇ 'ਤੇ ਸਥਿਤੀ ਸਪੱਸ਼ਟ ਹੋਵੇ ਤਾਂ ਜੋ ਚੋਣ ਕਿਸੇ ਇਕ ਦੀ ਅਗਵਾਈ 'ਚ ਹੀ ਲੜੀ ਜਾ ਸਕੇ। ਹਾਲਾਂਕਿ ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕਿਹਾ ਹੈ ਕਿ ਉਹ ਚੰਨੀ, ਸਿੱਧੂ ਅਤੇ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜੇਗੀ। ਇਹ ਵੀ ਪੜ੍ਹੋ: ਹਰਿਆਣਾ 'ਚ ਕੋਵਿਡ ਪਾਬੰਦੀਆਂ 10 ਫਰਵਰੀ ਤੱਕ ਰਹਿਣਗੀਆਂ ਜਾਰੀ, ਹੁਣ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ ਇਹ ਵੀ ਪੜ੍ਹੋ: ਝਾਰਖੰਡ 'ਚ ਨਕਸਲੀਆਂ ਨੇ ਉਡਾਈ ਰੇਲ ਪਟੜੀ, ਟਰੇਨਾਂ ਦੀ ਆਵਾਜਾਈ ਠੱਪ, ਬਦਲੇ ਟ੍ਰੇਨਾਂ ਦੇ ਰੂਟ -PTC News