ਰਾਹੁਲ ਗਾਂਧੀ ਨੇ ਕੇਜਰੀਵਾਲ ਤੇ ਭਾਜਪਾ 'ਤੇ ਕੱਸੇ ਤੰਜ, ਕਿਹਾ-ਮੁਹੱਲਾ ਕਲੀਨਕ ਹੋਏ ਫੇਲ
ਹੁਸ਼ਿਆਰਪੁਰ: ਕਾਂਗਰਸ ਦੀ ਰੈਲੀ ਹੋ ਰਹੀ ਹੈ। ਜਿਸ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਲੋਕਾਂ ਦੇ ਮੁਖਾਤਿਬ ਹੋ ਰਹੇ ਹਨ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪੰਜਾਬ ਦੇ ਗਰੀਬ ਲੋਕਾਂ ਦੀ , ਕਿਸਾਨਾਂ ਦੀ ਮਜ਼ਦੂਰਾਂ ਲੋਕਾਂ ਦੀ ਸਰਕਾਰ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੀ ਸਰਕਾਰ ਨੇ ਨੋਟਬੰਦੀ ਕਰਕੇ ਦੇਸ਼ ਦੇ ਹਰ ਗਰੀਬ ਨੂੰ ਲਾਈਨ ਵਿੱਚ ਲੱਗਿਆ ਵੇਖਿਆ, ਕਿਸਾਨ ਲਾਈਨ ਵਿੱਚ ਲੱਗਿਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਤੁਸੀ ਵੱਡੇ ਬਿਜਨਸਮੈਨ ਨੂੰ ਲਾਈਨ ਵਿੱਚ ਵੇਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਹਰ ਭਾਸ਼ਨ ਵਿੱਚ ਕਹਿੰਦਾ ਸੀ ਕਿ ਹਰ ਖਾਤੇ ਵਿੱਚ 15 ਲੱਖ ਰੁਪਏ ਆਏ ਪਰ ਕਿਸੇ ਦੇ ਖਾਤੇ ਵਿੱਚ ਆਏ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਹੁਣ ਰੁਜ਼ਗਾਰ ਅਤੇ ਕਾਲੇ ਧਨ ਦੀ ਗੱਲ ਕਿਓ ਨਹੀਂ ਕਹਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੀਐਸਟੀ ਨਾਲ ਕਿਸੇ ਛੋਟੇ ਗਰੀਬ ਦੁਕਾਨਦਾਰ ਨੂੰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਦੇ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਹੋਇਆ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਦੇਸ਼ ਵਿੱਚ ਕਾਲੇ ਕਾਨੂੰਨ ਲੈ ਕੇ ਆਏ ਪਰ ਕਿਸਾਨਾਂ ਨੇ ਅੰਦੋਲਨ ਕਰਕੇ ਇਸ ਦਾ ਵਿਰੋਧ ਕੀਤਾ ਅਤੇ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਰਹੀ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਜੀ ਇਕ ਸਾਲ ਬਾਅਦ ਕਿਸਾਨਾਂ ਨੂੰ ਕਹਿੰਦੇ ਹਨ ਕਿ ਗਲਤੀ ਹੋਈ। ਉਨ੍ਹਾਂ ਨੇ ਕਿਹਾ ਹੈ ਕਿ 700 ਤੋਂ ਵਧੇਰੇ ਕਿਸਾਨਾਂ ਨੇ ਜਾਨਾਂ ਗੁਆਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਡਰੱਗ ਖਤਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆ। ਉਨ੍ਹਾਂ ਨੇ ਕਿਹਾ ਹੈ ਫੂਡ ਪ੍ਰੋਸਸਿੰਗ ਯੂਨਿਟ ਲਾਗਏ ਜਾਣਗੇ ਅਤੇ ਇਸ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਬੇਸਿਕ ਸਹੂਲਤਾਂ ਜਿਵੇ ਨਕਸ਼ੇ ਪਾਸ ਕਰਵਾਉਣ ਲਈ ਸਰਕਾਰੀ ਦਫ਼ਤਰ ਵਿੱਚ ਜਾਣਾ ਲਾਜ਼ਮੀ ਨਹੀਂ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਲੋਕ ਪੱਖੀ ਪਾਰਟੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਚੰਨੀ ਸਾਡੇ ਲੀਡਰ ਹਨ ਅਤੇ ਉਹ ਮੁੱਖ ਮੰਤਰੀ ਦੇ ਉਮੀਦਵਾਰ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਪੰਜਾਬ ਵਿੱਚ ਵਿਕਾਸ ਨੂੰ ਤੇਜ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ 12 ਪੜ੍ਹੀ ਲੜਕੀ ਨੂੰ 20 ਹਜ਼ਾਰ ਰੁਪਏ ਅਤੇ ਲੈਪਟਾਪ ਦਿੱਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜੋ ਰਜਿਸਟਰੀ ਮਹਿਲਾ ਦੇ ਨਾਮ ਕਰਵਾਈ ਜਾਵੇਗੀ ਕੋਈ ਫੀਸ ਨਹੀਂ ਲਈ ਜਾਵੇਗੀ। ਸਿੱਧੂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਹਰ ਫਸਲ ਉੱਤੇ ਐਮਐਸਪੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਫੂਡ ਪ੍ਰੋਸਸਿੰਗ ਕੋਈ ਬਾਹਰੀ ਕੰਪਨੀ ਨਹੀਂ ਕਰੇਗੀ ਉਹ ਪੰਜਾਬ ਦੇ ਨੌਜਵਾਨ ਕਰਨਗੇ। ਉਨ੍ਹਾਂ ਨੇ ਪੰਜਾਬ ਦੀ ਕਿਸਾਨੀ ਨੂੰ ਅੱਗੇ ਲੈ ਕੇ ਜਾਵਾਂਗੇ। ਨਵਜੋਤ ਸਿੱਧੂ ਦਾ ਕਹਿਣਾ ਸੀ ਕਿ ਰਾਹੁਲ ਜੀ ਮੈਂ ਤੁਹਾਡੇ ਕੋਲੋਂ ਕਦੀ ਕੁਝ ਨਹੀਂ ਮੰਗਿਆ ਪਰ ਅੱਜ ਮੰਗਦਾ ਹਾਂ ਕਿ ਜੇਕਰ ਕਾਂਗਰਸ ਦੀ ਮੁੜ ਸਰਕਾਰ ਆਈ ਤਾਂ ਕਿਸੇ ਐਮ.ਐਲ.ਏ ਦੇ ਪੁੱਤਰ ਨੂੰ ਚੇਅਰਮੈਨੀ ਨਾ ਦਿੱਤੀ ਜਾਵੇ |