Mon, Mar 24, 2025
Whatsapp

#TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ

Reported by:  PTC News Desk  Edited by:  Shanker Badra -- July 25th 2021 11:22 AM
#TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ

#TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ

ਟੋਕੀਓ : ਟੋਕੀਓ ਓਲੰਪਿਕ 'ਚ ਭਾਰਤ ਲਈ ਮੈਡਲ ਦੀ ਉਮੀਦ ਅਤੇ 2016 ਰੀਓ ਓਲੰਪਿਕ ਵਿੱਚ ਚਾਂਦੀ ਦਾ ਤਮਗ਼ਾ ਜੇਤੂ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ (PV Sindhu) ਨੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਟੋਕੀਓ ਓਲੰਪਿਕ ਬੈਡਮਿੰਟਨ ਮਹਿਲਾ ਸਿੰਗਲ ਵਰਗ 'ਚ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। [caption id="attachment_517625" align="aligncenter" width="300"] #TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ[/caption] ਪੜ੍ਹੋ ਹੋਰ ਖ਼ਬਰਾਂ : ਗੋਲਡਨ ਹੱਟ ਦੇ ਮਾਲਿਕ ਰਾਮ ਸਿੰਘ ਰਾਣਾ ਪਹੁੰਚੇ ਅੰਮ੍ਰਿਤਸਰ , ਨਿਊ ਅੰਮ੍ਰਿਤਸਰ ਗੋਲਡਨ ਗੇਟ 'ਤੇ ਕਿਸਾਨਾਂ ਨੇ ਕੀਤਾ ਸਨਮਾਨਿਤ ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ 58ਵੀਂ ਰੈਂਕਿੰਗ ਵਾਲੀ ਇਜ਼ਰਾਇਲੀ ਮੁਕਾਬਲੇਬਾਜ਼ ਦੇ ਖ਼ਿਲਾਫ਼ 21-7, 21-10 ਨਾਲ 28 ਮਿੰਟਾਂ 'ਚ ਇਹ ਮੁਕਾਬਲਾ ਜਿੱਤਿਆ ਹੈ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਚਿਯੁੰਗ ਏਂਗਾਨ ਯਿ ਨਾਲ ਹੋਵੇਗਾ, ਜੋ ਵਿਸ਼ਵ ਰੈਂਕਿੰਗ 'ਚ 34ਵੇਂ ਸਥਾਨ 'ਤੇ ਹੈ। [caption id="attachment_517627" align="aligncenter" width="300"] #TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ[/caption] ਮਹਿਲਾ ਸਿੰਗਲਜ਼ ਵਿੱਚ ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ ਸਿੰਧੂ ਨੇ ਸਿਰਫ 29 ਮਿੰਟਾਂ ਵਿੱਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਹੈ। ਪਹਿਲੇ ਮੈਚ ਵਿੱਚ ਸਿੰਧੂ ਨੇ ਆਪਣੀ ਇਜ਼ਰਾਈਲੀ ਵਿਰੋਧੀ 'ਤੇ ਪੂਰੀ ਤਰ੍ਹਾਂ ਹਾਵੀ ਰਹੀ ਅਤੇ ਉਨ੍ਹਾਂ ਨੇ ਲਗਾਤਾਰ 13 ਅੰਕ ਹਾਸਿਲ ਕੀਤੇ। ਸਿੰਧੂ ਨੇ ਖੇਡ ਦੇ ਮੱਧ ਤੱਕ 11-5 ਤੋਂ ਲੀਡ ਬਣਾਈ। ਇਸ ਬੜ੍ਹਤ ਨੂੰ ਬਰਕਰਾਰ ਰੱਖਦਿਆਂ ਸਿੰਧੂ ਨੇ ਸਿਰਫ 13 ਮਿੰਟਾਂ ਵਿੱਚ ਪਹਿਲਾ ਮੈਚ 21-7 ਨਾਲ ਜਿੱਤ ਲਿਆ। [caption id="attachment_517628" align="aligncenter" width="300"] #TokyoOlympics 'ਚ ਪੀ.ਵੀ ਸਿੰਧੂ ਦੀ ਸ਼ਾਨਦਾਰ ਜਿੱਤ, ਇਜ਼ਰਾਈਲ ਦੀ ਸੇਨਿਆ ਪੋਲਿਕਾਰਪੋਵਾ ਨੂੰ ਦਿੱਤੀ ਮਾਤ[/caption] ਦੂਜੀ ਗੇਮ ਵਿੱਚ ਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਦੇ ਅੰਤਰਾਲ ਤੱਕ 11-4 ਦੀ ਬੜ੍ਹਤ ਹਾਸਿਲ ਕੀਤੀ। ਹਾਲਾਂਕਿ ਵਿਸ਼ਵ ਦੀ ਨੰਬਰ -58 ਪੋਲਿਕਾਰਪੋਵਾ ਨੇ ਇਸ ਤੋਂ ਬਾਅਦ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਸਿੰਧੂ ਦੇ ਕਰਾਸ ਕੋਰਟ ਸ਼ਾਟਸ ਨਹੀਂ ਤੋੜ ਸਕੀ। ਆਖਰਕਾਰ ਸਿੰਧੂ ਨੇ ਦੂਜੀ ਗੇਮ ਨੂੰ ਵੀ ਸਿਰਫ 16 ਮਿੰਟ ਵਿੱਚ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ। -PTCNews


Top News view more...

Latest News view more...

PTC NETWORK