ਆਮ ਲੋਕਾਂ ਲਈ ਮੁੜ ਤੋਂ ਖੁੱਲ੍ਹੇਗੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ
ਕਪੂਰਥਲਾ : ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਲੱਗੇ ਲਾਕਡਾਊਨ 'ਚ ਸਾਰੇ ਹੀ ਸਕੂਲ ਕਾਲਜ ਅਤੇ ਹੋਰਨਾਂ ਸਭ ਥਾਵਾਂ ਬੰਦ ਸਨ ਜਿਥੇ ਲੋਕਾਂ ਦਾ ਇਕੱਠ ਵਧੇਰੇ ਹੁੰਦਾ ਸੀ। ਪਰ ਹੁਣ ਜਿਵੇਂ ਜਿਵੇਂ ਕੋਰੋਨਾ ਦੇ ਮਾਮਲੇ ਘਟ ਰਹੇ ਹਨ ਤਾਂ ਪ੍ਰਸ਼ਾਸਨ ਵੱਲੋਂ ਵੀ ਜਨਤਕ ਥਾਵਾਂ ਨੂੰ ਖੋਲ੍ਹਿਆ ਜਾ ਰਿਹਾ ਹੈ |ਇਸੇ ਥੀ ਹੁਣ ਬਹੁਤ ਜਲਦ ਕਪੂਰਥਲਾ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੀ ਆਮ ਲੋਕਾਂ ਲਈ ਖੁਲਣ ਜਾ ਰਹੀ ਹੈ ਸਾਇੰਸ ਸਿਟੀ ਨੂੰ 15 ਅਕਤੂਬਰ ਤੋਂ ਖੋਲਿਆ ਜਾ ਰਿਹਾ ਹੈ। ਇਹ ਜਾਣਕਾਰੀ ਸਾਇੱਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੇਰਥ ਨੇ ਦਿੱਤੀ । ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਅਨਲਾਕ 5 ਦੀਆਂ ਗਾਈਡ ਲਾਈਨਜ਼ ਤਹਿਤ ਸਮਾਜਿਕ ਦੂਰੀ ਨੂੰ ਮੁਖ ਰੱਖਦਿਆਂ ਸਾਇੰਸ ਸਿਟੀ ਨੂੰ ਹਫਤੇ ਦੇ 7 ਦਿਨਾਂ ਲਈ ਖੋਲ੍ਹਿਆ ਜਾਵੇਗਾ ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੇ ਲਈ ਸਾਇੰਸ ਸਿਟੀ ਚ ਸਾਰੇ ਹੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਾਰੀਆਂ ਸਹੂਲਤਾਂ ਪਹਿਲਾਂ ਵਾਂਗ ਹੀ ਮਿਲ ਸਕਣ, ਅਤੇ ਲੋਕ ਵੀ ਕੋਰੋਨਾ ਜਿਹੀ ਭਿਆਨਕ ਬਿਮਾਰੀ ਤੋਂ ਰਹਿਤ ਹੋ ਕੇ ਸਾਇੰਸ ਸਿਟੀ ਦੀ ਹਰ ਗਤੀਵਿਧੀ ਤੇ ਹਰ ਇਕ ਜਗ੍ਹਾ ਦਾ ਅਨੰਦ ਮਾਨ ਸਕਣ