Sat, Dec 28, 2024
Whatsapp

ਪੰਜਾਬ ਦੀ ਸਿਆਸਤ : ਬੇੜਾ ਪਾਰ ਨਹੀਂ ਬੇੜਾ ਡੋਬ ਗਏ ਨਜੂਮੀ

Reported by:  PTC News Desk  Edited by:  Pardeep Singh -- March 15th 2022 02:18 PM
ਪੰਜਾਬ ਦੀ ਸਿਆਸਤ : ਬੇੜਾ ਪਾਰ ਨਹੀਂ ਬੇੜਾ ਡੋਬ ਗਏ ਨਜੂਮੀ

ਪੰਜਾਬ ਦੀ ਸਿਆਸਤ : ਬੇੜਾ ਪਾਰ ਨਹੀਂ ਬੇੜਾ ਡੋਬ ਗਏ ਨਜੂਮੀ

ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਡਾ ਬਹੁਮਤ ਲੈ ਕੇ ਸੱਤਾ ਉੱਤੇ ਕਾਬਜ਼ ਹੋਈ ਹੈ। ਪੰਜਾਬ ਦੇ ਇਤਿਹਾਸ ਵਿੱਚ 92 ਸੀਟਾਂ ਲੈ ਕੇ ਜਿੱਤਣ ਵਾਲੀ ਆਮ ਆਦਮੀ ਪਾਰਟੀ ਤੋਂ ਲੋਕ ਬਹੁਤ ਉਮੀਦਾਂ ਲਗਾਈ ਬੈਠੇ ਹਨ। ਪੰਜਾਬ ਦੀ ਸਿਆਸਤ ਵਿੱਚ ਇਹ ਇਕ ਵੱਡਾ ਮੌੜ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮੈਦਾਨ ਵਿੱਚ ਸਨ। ਸਾਰੀਆਂ ਪਾਰਟੀਆਂ ਸੱਤਾ ਉਤੇ ਕਾਬਜ਼ ਹੋਣ ਲਈ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੇ ਸਨ। ਉੱਥੇ ਹੀ ਕੁਝ ਲੀਡਰਾਂ ਵੱਲੋਂ ਵਹਿਮ ਭਰਮਾਂ ਨਾਲ ਜੁੜੀਆ ਕੁਰੀਤੀਆ ਸਾਡੇ ਸਾਹਮਣੇ ਆਈਆ ਹਨ। ਪੰਜਾਬ ਦੇ ਸ਼ੋਸਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆ ਸਨ ਜਿਨ੍ਹਾਂ ਵਿੱਚ ਵੱਡੇ ਕਦਾਵਰ ਨੇਤਾਵਾਂ ਵੱਲੋਂ ਕੁਝ ਅਜਿਹੇ ਕੰਮ ਕੀਤੇ ਗਏ ਸਨ ਜਿਨ੍ਹਾਂ ਨੂੰ ਲੈ ਕੇ ਚੋਣਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ। ਕਿਸੇ ਨੇ ਕੱਟਾ ਦਾਨ ਕੀਤਾ ਅਤੇ ਕਿਸੇ ਨੇ ਕਈ ਹੋਰ ਤਰ੍ਹਾਂ ਦੀਆਂ ਕੁਰੀਤੀਆ ਨੂੰ ਅਪਣਾਇਆ। ਸੋਸ਼ਲ ਮੀਡੀਆ ਉੱਤੇ ਇਕ ਬੱਕਰੀ ਦੀ ਧਾਰ ਚੌਂਦੇ ਹੋਏ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਵੀ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਸਕਦੇ ਹਨ। ਪੰਜਾਬ ਵਿੱਚ ਡੇਰਾਵਾਦ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਕੰਮ ਕਰਦਾ ਹੁੰਦਾ ਸੀ ਪਰ ਇਸ ਵਾਰ ਡੇਰਾਵਾਦ ਪਿਛੇ ਰਹਿ ਗਿਆ।ਪੰਜਾਬ ਵਿੱਚ ਮਾਲਵਾ ਇਕ ਅਜਿਹਾ ਖੇਤਰ ਹੈ ਜਿੱਥੇ ਡੇਰਾਵਾਦ ਦਾ ਪ੍ਰਭਾਵ ਹੈ। ਚੋਣਾਂ ਤੋਂ ਅਹਿਮ ਪਹਿਲਾ ਕਈ ਵੱਡੇ ਥੰਮਾਂ ਨੇ ਨਜੂਮੀਆ ਨਾਲ ਮੁਲਾਕਾਤਾਂ ਕੀਤੀਆ ਪਰ ਉਹ ਅਸਫਲ ਰਹੀਆ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਜੋਤਿਸ਼ੀਆਂ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਪਰ ਉਹ ਕਿਸੇ ਵੀ ਕੰਮ ਨਹੀਂ ਆਈ। ਪਰਦੀਪ ਸਿੰਘ ਗਿੱਲ  ਇਹ ਵੀ ਪੜ੍ਹੋ:ਪੰਜਾਬ 'ਚ ਹਟਾਈਆਂ ਕੋਵਿਡ ਪਾਬੰਦੀਆਂ -PTC News


Top News view more...

Latest News view more...

PTC NETWORK