ਟੋਕੀਓ ਓਲੰਪਿਕ ਖੇਡਾਂ 'ਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰੀ ਗੁਰਜੀਤ ਕੌਰ ਵਿਖਾਏਗੀ ਆਪਣੇ ਜੌਹਰ
23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ I ਇਸ 16 ਮੈਂਬਰੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਤਹਿਸੀਲ ਅਜਨਾਲ਼ਾ ਦੇ ਪਿੰਡ ਮਿਆਦੀਆਂ ਕਲਾਂ ਦੀ ਵੀ ਭਾਰਤੀ ਮਹਿਲਾ ਹਾਕੀ ਟੀਮ ਦੀ ਵੀ ਚੋਣ ਹੋਈ ਹੈ I ਗੁਰਜੀਤ ਕੌਰ ਦੀ ਚੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਇਲਾਕੇ ਭਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਸੇ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ ਜਥੇ ਵੀਰ ਸਿੰਘ ਲੋਪੋਕੇ ਸਮੇਤ ਹੋਰਨਾਂ ਸਖਸ਼ੀਅਤਾਂ ਵੱਲੋ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੁਰਜੀਤ ਕੌਰ ਮਿਆਦੀਆਂ ਇਸ ਸਮੇਂ ਬੰਗਲੌਰ ਵਿਖੇ ਟੋਕੀਓ ਓਲੰਪਿਕ ਖੇਡਾਂ ਦੀ ਤਿਆਰੀ ਕਰ ਰਹੀ ਹੈ Read More : ਵਿਧਾਇਕ ਦੇ ਪੁੱਤਰਾ ਨੂੰ ਨੌਕਰੀ ਦੇਣ ਨਾਲ ਸਾਹਮਣੇ ਆਇਆ ਕਾਂਗਰਸੀ ਭਾਈ-ਭਤੀਜਾਵਾਦ: ਜਸਵੀਰ ਸਿੰਘ ਗੜ੍ਹੀ
ਦਸਣਯੋਗ ਹੈ ਕਿ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਵਿੱਚ 25 ਸਾਲ ਪਹਿਲਾਂ ਇੱਕ ਲੜਕੀ ਗੁਰਜੀਤ ਕੌਰ ਦਾ ਜਨਮ ਕਿਸਾਨ ਸਤਨਾਮ ਸਿੰਘ ਦੇ ਘਰ ਹੋਇਆ ਜੋ ਅੱਜ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਹੈ,ਜੋ ਆਪਣਾ ਜੌਹਰ ਦਿਖਾ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਦੇ ਪਿਛੋਕੜ ਦੀ ਤਾਂ ਗੁਰਜੀਤ ਕੌਰ ਦਾ ਜਨਮ 25 ਅਕਤੂਬਰ 1995 ਨੂੰ ਤਹਿਸੀਲ ਅਜਨਾਲ਼ਾ ਜਿਲ੍ਹਾ ਅੰਮ੍ਰਿਤਸਰ ਦੀ ਸਰਹੱਦੀ ਪਿੰਡ ਮਿਆਦੀਆਂ ਕਲਾਂ ਵਿੱਚ ਹੋਇਆ ਸੀ।ਗੁਰਜੀਤ ਕੌਰ 3 ਭੈਣ-ਭਰਾ ਹਨ ਗੁਰਜੀਤ ਦੀ ਭੈਣ ਪ੍ਰਦੀਪ ਕੌਰ ਸਭ ਤੋਂ ਵੱਡੀ ਹੈ, ਉਹ ਵੀ ਇੱਕ ਚੰਗੀ ਹਾਕੀ ਖਿਡਾਰਨ ਹੈ ਅਤੇ ਗੁਰਜੀਤ ਦਾ ਇੱਕ ਛੋਟਾ ਭਰਾ ਹੈ ਜੋ ਕਬੱਡੀ ਖੇਡਦਾ ਹੈ।
Read More : ਕੇਂਦਰੀ ਖੇਤੀ ਮੰਤਰੀ ਦਾ ਵੱਡਾ ਬਿਆਨ, ਕਿਸੇ ਵੀ ਸਮੇਂ ਕਿਸਾਨਾਂ ਨਾਲ…
ਗੁਰਜੀਤ ਨੇ ਛੇਵੀਂ ਜਮਾਤ ਤੋਂ ਹਾਕੀ ਖੇਡਣਾ ਸ਼ੁਰੂ ਕੀਤਾ ਇਥੇ ਉਸਦੇ ਕੋਚ ਸ਼ਰਨਜੀਤ ਸਿੰਘ ਨੇ ਗੁਰਜੀਤ ਕੌਰ ਅਤੇ ਉਸਦੀ ਭੈਣ ਪ੍ਰਦੀਪ ਕੌਰ ਨੂੰ ਹਾਕੀ ਸੌਂਪ ਦਿੱਤੀ ਅਤੇ ਉਹਨਾਂ ਨੂੰ ਹਾਕੀ ਖੇਢਣੀ ਸ਼ੁਰੂ ਕੀਤੀ ਪਰ ਫਿਰ ਇੱਕ ਸਾਲ ਬਾਅਦ ਗੁਰਜੀਤ ਕੌਰ ਕੈਰੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਾਪਸ ਚਲੀ ਗਈ, ਇਥੇ ਗੁਰਜੀਤ ਕੌਰ ਨੇ ਜ਼ਿਲ੍ਹਾ ਪੱਧਰ ’ਤੇ ਕੋਚ ਸ਼ਰਨਜੀਤ ਸਿੰਘ ਤੋਂ ਹਾਕੀ ਦੇ ਹੁਨਰ ਸਿੱਖਣ ਤੋਂ ਬਾਅਦ ਖੇਡਣਾ ਸ਼ੁਰੂ ਕੀਤਾ।
Read More : ਅੱਠਵੀਂ ਤੇ ਦਸਵੀਂ ਬੋਰਡ ਦੇ ਨਤੀਜਿਆਂ ਤੋਂ ਨਾ ਖੁਸ਼ ਵਿਦਿਆਰਥੀ ਦੋਬਾਰਾ…
ਬੱਸ ਫਿਰ ਹੀ ਗੁਰਜੀਤ ਹਾਕੀ ਨਾਲ ਅੱਗੇ ਵੱਧਦੀ ਗਈ ਅਤੇ ਫਿਰ ਗੁਰਜੀਤ ਕੌਰ ਨੇ ਰਾਜ ਪੱਧਰ, ਰਾਸ਼ਟਰੀ ਪੱਧਰ 'ਤੇ ਖੇਡਿਆ, ਅਤੇ ਫਿਰ ਗੁਰਜੀਤ ਦੀ 12 ਵੀਂ ਕਲਾਸ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ, ਉਹ ਆਪਣੀ ਗ੍ਰੈਜੂਏਸ਼ਨ ਕਰਨ ਲਈ ਡੀਏਵੀ ਕਾਲਜ ਜਲੰਧਰ ਗਈ.ਜਿਥੇ ਉਸ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ।
ਡਿਫੈਂਡਰ ਖਿਡਾਰੀ ਗੁਰਜੀਤ ਨੂੰ 2012 ਵਿਚ ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਵਿਚ ਚੁਣਿਆ ਗਿਆ ਸੀ, ਜਦੋਂਕਿ ਉਸ ਨੂੰ ਸਾਲ 2014 ਵਿਚ ਸੀਨੀਅਰ ਮਹਿਲਾ ਭਾਰਤੀ ਹਾਕੀ ਟੀਮ ਵਿਚ ਚੁਣਿਆ ਗਿਆ ਸੀ। ਉਸਨੇ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ, ਲੰਡਨ ਵਿੱਚ ਆਯੋਜਿਤ ਵਿਸ਼ਵ ਕੱਪ ਅਤੇ ਹੋਰ ਕਈ ਸੀਰੀਜ਼ ਦਾ ਹਿੱਸਾ ਬਣ ਕੇ ਸ਼ਾਨਦਾਰ ਖੇਡ ਦਿਖਾਈ ਹੈ। ਗੁਰਜੀਤ ਕੌਰ ਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਏਸ਼ੀਆਈ ਖੇਡਾਂ 2018 ਵਿਚ ਗੋਲ ਕਰਨ ਤੋਂ ਬਾਅਦ ਹਾਕੀ ਦੇ ਇਕ ਮੈਚ ਵਿਚ 20 ਸਾਲ ਬਾਅਦ ਭਾਰਤ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ, ਜਦੋਂ ਭਾਰਤ ਨੇ ਪਹਿਲੀ ਵਾਰ ਚਾਂਦੀ ਦਾ ਤਗਮਾ ਜਿੱਤਿਆ।
ਐਫਆਈਐਚ ਲੜੀ ਵਿਚ ਜਾਪਾਨ ਨੂੰ ਗੋਲ ਕਰਕੇ ਹਾਰ ਦਾ ਬਦਲਾ ਲਿਆ
2018 ਵਿੱਚ ਹੋਏ ਏਸ਼ੀਆ ਖੇਡ ਵਿੱਚ, ਮਹਿਲਾ ਹਾਕੀ ਟੀਮ ਇੰਡੀਆ ਜਾਪਾਨ ਤੋਂ ਹਾਰ ਗਈ, ਜਿਸਦਾ ਬਦਲਾ ਗੁਰਜੀਤ ਕੌਰ ਨੇ 2019 ਐਫਆਈਐਚ ਵਿੱਚ ਲਿਆ ਸੀ। ਉਸਨੇ ਅੰਤ ਵਿੱਚ 2 ਗੋਲ ਕੀਤੇ ਅਤੇ ਜਪਾਨ ਨੂੰ 3-1 ਨਾਲ ਮਾਤ ਦਿੱਤੀ। ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਵਿੱਚ ਪੰਜ ਮੈਚਾਂ ਵਿੱਚ 27 ਗੋਲ ਕਰਕੇ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਖਿਤਾਬ ਜਿੱਤਿਆ ਅਤੇ ਓਲੰਪਿਕ ਕੁਆਲੀਫਾਇਰ ਵਿੱਚ ਥਾਂ ਬਣਾਈ। ਜਵਾਨ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਇਸ ਟੂਰਨਾਮੈਂਟ ਵਿਚ ਇਕੱਲੇ ਹੱਥੀਂ 11 ਗੋਲ ਕੀਤੇ ਅਤੇ ਦਿਖਾਇਆ ਕਿ ਉਹ ਭਾਰਤੀ ਹਾਕੀ ਦਾ ਭਵਿੱਖ ਹੈ।