ਪੰਜਾਬ ਦਾ ਮਨਪ੍ਰੀਤ ਸਿੰਘ 'ਖੇਲ ਰਤਨ' ਐਵਾਰਡ ਨਾਲ ਸਨਮਾਨਿਤ
ਚੰਡੀਗੜ੍ਹ: ਟੋਕੀਓ ਓਲੰਪਿਕ 2020 ਵਿੱਚ ਇਤਿਹਾਸ ਰਚਣ ਵਾਲੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਦੇਸ਼ ਦੇ ਖੇਡ ਰਤਨ ਐਵਾਰਡ ਨਾਲ ਸਨਮਾਨਿਤ ਹੋਵੇਗਾ। ਦੱਸ ਦੇਈਏ ਕਿ ਟੀਮ ਨੇ 41 ਸਾਲ ਬਾਅਦ Tokyo ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਪੁਰਸਕਾਰ ਪ੍ਰਦਾਨ ਕਰਨਗੇ। ਮਨਪ੍ਰੀਤ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ ਖੇਡ ਦੇ ਸਰਵਉੱਚ ਸਨਮਾਨ ਖੇਲ ਰਤਨ ਲਈ ਚੁਣਿਆ ਗਿਆ। ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਨੇ ਆਪਣੇ ਭਰਾਵਾਂ ਨੂੰ ਦੇਖ ਕੇ ਹਾਕੀ ਦਾ ਸ਼ੌਕ ਸ਼ੁਰੂ ਕੀਤਾ ਸੀ। ਉਸ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ ਸੁਖਰਾਜ ਸਿੰਘ ਹਾਕੀ ਖੇਡਦੇ ਸਨ। ਉਹ ਖੇਡਾਂ ਦੇਖਣ ਵੀ ਜਾਂਦਾ ਸੀ। ਪਰਿਵਾਰਕ ਮੈਂਬਰ ਮਨਪ੍ਰੀਤ ਨੂੰ ਲੈ ਕੇ ਚਿੰਤਤ ਸਨ ਕਿ ਕਿਤੇ ਉਸ ਨੂੰ ਸੱਟ ਨਾ ਲੱਗ ਜਾਵੇ। ਕਈ ਵਾਰ ਉਸ ਨੂੰ ਮੈਦਾਨ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਮਰੇ 'ਚ ਬੰਦ ਕੀਤਾ ਗਿਆ ਤਾਂ ਉਹ ਕੰਧ ਟੱਪ ਕਿ ਹਾਕੀ ਖੇਡਣ ਲਈ ਮੈਦਾਨ 'ਤੇ ਪਹੁੰਚ ਜਾਂਦੇ। ਮਨਪ੍ਰੀਤ ਸਿੰਘ ਨੇ ਕਿਹਾ ਕਿ ਹਰ ਖਿਡਾਰੀ ਨੂੰ ਸਰਵਉੱਚ ਸਨਮਾਨ ਖੇਡ ਰਤਨ ਮਿਲਣਾ ਮਾਣ ਵਾਲੀ ਗੱਲ ਹੈ। ਖੇਡ ਰਤਨ ਨਾਲ ਸਨਮਾਨਿਤ ਹੋਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਬੀਤੇ ਸੋਮਵਾਰ ਨੂੰ ਪ੍ਰਮਾਤਮਾ ਨੇ ਘਰ ਵਿੱਚ ਬਹੁਤ ਖੁਸ਼ੀਆਂ ਦਿੱਤੀਆਂ ਹਨ। ਇੱਕ ਧੀ ਦਾ ਜਨਮ ਹੋਇਆ ਹੈ। ਅਸੀਂ ਦੋ ਤੋਂ ਤਿੰਨ ਹੋ ਗਏ ਹਾਂ। ਬੇਟੀ ਦਾ ਨਾਂ ਵੀ ਜੈਸਮੀਨ ਰੱਖਿਆ ਗਿਆ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਮਨਪ੍ਰੀਤ ਨੇ ਕਿਹਾ ਕਿ ਹਾਕੀ ਮੇਰੇ ਦਿਲ ਵਿਚ ਹੈ। ਹਾਕੀ ਇੱਕ ਜਨੂੰਨ ਹੈ। ਉੱਚਤਮ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਮੈਂ ਘਰ ਵਾਪਸੀ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਮੈਂ ਬੇਟੀ ਅਤੇ ਪਤਨੀ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕਾਂ। -PTC News