ਪੰਜਾਬ ਦੀ ਸ਼ਰਾਬ ਪਾਲਿਸੀ ਦੀ ਹੋਵੇ ਸੀਬੀਆਈ ਜਾਂਚ : ਮਜੀਠੀਆ
ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਗੁਰਦਾਸਪੁਰ ਦੇ ਪਿੰਡ ਨੌਸ਼ਹਿਰਾ ਮੱਝਾ ਪਹੁੰਚਣ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਯੂਥ ਪ੍ਰਧਾਨ ਰਮਨ ਸਿੰਘ ਸੰਧੂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਐਕਸਾਈਜ਼ ਪਾਲਿਸੀ ਉਤੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜੇ ਲੋਟੂ ਟੋਲੇ ਨੇ ਦਿੱਲੀ ਵਿਚ ਐਕਸਾਈਜ਼ ਪਾਲਿਸੀ ਬਣਾਈ ਹੈ ਉਸ ਦੀ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਤੇ ਉਸੇ ਲੋਟੂ ਟੋਲੇ ਨੇ ਪੰਜਾਬ ਵਿਚ ਐਕਸਾਈਜ਼ ਪਾਲਿਸੀ ਬਣਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਵੀ ਬਣੀ ਐਕਸਾਈਜ਼ ਪਾਲਿਸੀ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਡੀਜੀਪੀ ਵੀਕੇ ਭਵਰਾ ਨੂੰ ਕੱਢੇ ਗਏ ਨੋਟਿਸ ਉਤੇ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਹੀ ਵੀਕੇ ਭਵਰਾ ਨੂੰ ਲਗਾਇਆ ਸੀ ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਉਸ ਸਮੇਂ ਵਿਗੜੀ ਹੈ ਤਾਂ ਇਸ ਦੀ ਜ਼ਿੰਮੇਵਾਰ ਉਸ ਸਮੇਂ ਦੀ ਸਰਕਾਰ ਵੀ ਹੈ, ਇਕੱਲੀ ਜ਼ਿੰਮੇਵਾਰੀ ਡੀਜੀਪੀ ਉਤੇ ਨਹੀਂ ਸੁੱਟੀ ਜਾ ਸਕਦੀ। ਇਹ ਵੀ ਪੜ੍ਹੋ : ਖ਼ਤਮ ਹੋਵੇਗਾ ਜਾਂਚ ਅਧਿਕਾਰੀ ਨੂੰ ਅਦਾਲਤ 'ਚ ਬੁਲਾਉਣ ਦਾ ਰਿਵਾਜ, ਏ.ਜੀ. ਨੇ ਡੀ.ਜੀ.ਪੀ. ਨੂੰ ਲਿਖਿਆ ਪੱਤਰ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਵਾਪਸ ਉਸ ਦੀ ਸੂਚੀ ਨੂੰ ਟਵਿੱਟਰ ਹੈਂਡਲ ਉਤੇ ਜਨਤਕ ਕੀਤਾ ਸੀ ਜਿਸ ਕਰਕੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ। ਇਸ ਉਤੇ ਵੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ, ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਕਹਿ ਕੇ ਹੋਰ ਵੀ ਰਗੜੇ ਲਗਾਏ ਤੇ ਸਰਕਾਰ ਦੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। -PTC News