ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ
Punjabi youth shot dead in Canada: ਡੈਲਟਾ ਦੇ ਰਹਿਣ ਵਾਲੇ 23 ਸਾਲਾ ਪ੍ਰਦੀਪ ਬਰਾੜ ਦੇ ਬੀਤੇ ਦਿਨੀਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ, ਪ੍ਰਦੀਪ ਬਰਾੜ ਲੋਅਰ ਮੇਲੈਂਡ ਦੇ ਵਿੱਚ ਚੱਲ ਰਹੀ ਹੇਠਲੇ ਪੱਧਰ ਨਸ਼ਾ ਤਸਕਰੀ ਟਕਰਾਅ ਮਾਮਲੇ ਦਾ ਸ਼ਿਕਾਰ ਹੋ ਗਿਆ ਸੀ।
ਜਾਂਚ ਟੀਮ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀ ਦੇ ਵਿੱਚ ਸ਼ਾਮ 7 ਵਜੇ ਦੇ ਕਰੀਬ ਇੱਕ ਗੋਲੀਬਾਰੀ ਦੀ ਘਟਨਾ ਦੌਰਾਨ ਪ੍ਰਦੀਪ ਦੀ ਮੌਤ ਹੋ ਗਈ।
ਇੰਟੀਗ੍ਰੇਟਡ ਹੋਮੀਸਾਈਡ ਜਾਂਚ ਟੀਮ ਸਰੀ, ਇੰਟੀਗ੍ਰੇਟਡ ਫਾਰੈਂਸਿਕ ਆਈਡੈਂਟੀਫਕੇਸ਼ਨ ਸਰਵਿਸਜ਼, ਅਤੇ ਬੀ.ਸੀ ਕਾਰਨਾਰ ਸਰਵਿਸ ਦੇ ਨਾਲ ਮਿਲ ਕੇ ਸਬੂਤ ਇੱਕਠੇ ਕਰਨ 'ਚ ਜੁਟੀ ਹੈ।
Punjabi youth shot dead in Canada: ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਦੀਪ ਬਰਾੜ ਪਹਿਲਾਂ ਤੋਂ ਹੀ ਨਿਸ਼ਾਨੇ 'ਤੇ ਸੀ। ਪਹਿਲਾਂ ਦਰਜ ਕੀਤੇ ਮਾਮਲਿਆਂ ਦੇ ਵਿੱਚ ਉਸ 'ਤੇ ਪਹਿਲਾਂ ਹੀ 12 ਦੋਸ਼ ਦਰਜ ਸਨ।
ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਜ਼ਰੂਰ ਸੰਪਰਕ ਕਰਨ।
—PTC News