ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪਾਣੀ ਦੀ ਅਹਿਮੀਅਤ ਅਤੇ ਸੰਭਾਵਿਤ ਖਤਰਿਆਂ ਬਾਰੇ ਪ੍ਰੋਗਰਾਮ
ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪਾਣੀ ਦੀ ਅਹਿਮੀਅਤ ਅਤੇ ਸੰਭਾਵਿਤ ਖਤਰਿਆਂ ਬਾਰੇ ਪ੍ਰੋਗਰਾਮ:ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਜੰਤੂ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਵਿਸ਼ਵ ਜਲ ਦਿਵਸ ਦੇ ਮੌਕੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਸਹਿਯੋਗ ਨਾਲ ਇਕ ਪ੍ਰੋਗਰਾਮ ਕਰਵਾਇਆ ਗਿਆ।ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਏ ਇਸ ਪ੍ਰੋਗਰਾਮ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਪ੍ਰੋਫੈਸਰ ਦਿਨੇਸ਼ ਅਬਰੋਲ ਨੇ ਵਿਸ਼ੇ ਨਾਲ ਸੰਬੰਧਤ ਵਿਸ਼ੇਸ ਭਾਸ਼ਣ ਦਿੱਤਾ। ਉਨ੍ਹਾਂ ਤੱਥਾਂ ਅਤੇ ਹਵਾਲਿਆਂ ਰਾਹੀਂ ਪਾਣੀ ਦੀ ਅਹਿਮੀਅਤ ਅਤੇ ਪਾਣੀ ਸੰਬੰਧੀ ਸੰਭਾਵਿਤ ਖਤਰਿਆਂ ਬਾਰੇ ਵਿਸਥਾਰ ਵਿਚ ਸਮਝਾਇਆ।ਉਨ੍ਹਾਂ ਦੱਸਿਆ ਕਿ ਪਾਣੀ ਦੀ ਗੁਣਵੱਤਾ ਦੇ ਮਾਮਲੇ ਵਿਚ ਕੀਤੇ ਇਕ ਸਰਵੇਖਣ ਵਿਚ ਭਾਰਤ ਦਾ ਪਾਣੀ 122 ਦੇਸ਼ਾਂ ਵਿਚੋਂ 120ਵੇਂ ਨੰਬਰ ਉੱਪਰ ਹੈ ਜੋ ਕਿ ਖਤਰੇ ਵਾਲ਼ੀ ਗੱਲ ਹੈ। [caption id="attachment_272864" align="aligncenter" width="300"] ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪਾਣੀ ਦੀ ਅਹਿਮੀਅਤ ਅਤੇ ਸੰਭਾਵਿਤ ਖਤਰਿਆਂ ਬਾਰੇ ਪ੍ਰੋਗਰਾਮ[/caption] ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਨ ਅਕਾਦਮਿਕ ਡਾ. ਗੁਰਦੀਪ ਸਿੰਘ ਬਤਰਾ ਨੇ ਕਿਹਾ ਕਿ ਪਾਣੀ ਦੀ ਅਹਿਮੀਅਤ ਨੂੰ ਸਮਝਣਾ ਅਤੇ ਇਸ ਸੰਬੰਧੀ ਯਤਨ ਕਰਨੇ ਸਮੇਂ ਦੀ ਅਹਿਮ ਲੋੜ ਹੈ।ਉਨ੍ਹਾਂ ਕਿਹਾ ਕਿ ਅਜਿਹੇ ਦਿਵਸਾਂ ਨੂੰ ਮਨਾਉਣ ਦੇ ਬਹਾਨੇ ਅਜਿਹੀਆਂ ਗੰਭੀਰ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਹੋ ਜਾਂਦੀ ਹੈ।ਇਸ ਲਈ ਦਿਨਾਂ ਨੂੰ ਮਨਾਉਣਾ ਚਾਹੀਦਾ ਹੈ। [caption id="attachment_272863" align="aligncenter" width="300"] ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪਾਣੀ ਦੀ ਅਹਿਮੀਅਤ ਅਤੇ ਸੰਭਾਵਿਤ ਖਤਰਿਆਂ ਬਾਰੇ ਪ੍ਰੋਗਰਾਮ[/caption] ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਬੋਰਡ ਵਲੋਂ ਪਾਣੀ ਦੀ ਗੁਣਵੱਤਾ ਕਾਇਮ ਰੱਖਣ ਲਈ ਸਮ੍ਹੇਂ ਸਿਰ ਯਤਨ ਕੀਤੇ ਜਾਂਦੇ ਹਨ ਅਤੇ ਸਰਕਾਰ ਅਤੇ ਇਸ ਦੇ ਵਿਭਾਗਾਂ ਨਾਲ ਤਾਲਮੇਲ ਰੱਖ ਕੇ ਇਕ ਰੈਗੂਲੇਟਰ ਦੀ ਭੂਮਿਕਾ ਬਾਖੂਬੀ ਨਿਭਾਈ ਜਾ ਰਹੀ ਹੈ। -PTCNews