ਪੰਜਾਬੀ ਵਿਦਿਆਰਥੀ 31 ਜੁਲਾਈ 2022 ਤੋਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ
ਅੰਤਰਰਾਸ਼ਟਰੀ ਯਾਤਰਾ: ਨਿਊਜ਼ੀਲੈਂਡ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਬਾਰਡਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਆਉਣ ਵਾਲੀ 31 ਜੁਲਾਈ ਤੋਂ ਨਿਊਜ਼ੀਲੈਂਡ ਪੜ੍ਹਾਈ ਦਾ ਸੁਪਨਾ ਵੇਖ ਰਹੇ ਵਿਦਿਆਰਥੀ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਮਹਿਜ਼ ਬਾਰਡਰ ਹੀ ਨਹੀਂ ਖੋਲ੍ਹਣ ਜਾ ਰਿਹਾ ਸਗੋਂ ਸਿੱਖਿਆ ਦੇ ਜ਼ਰੀਏ ਨਿਵਾਸ ਦੇ ਵੱਖ-ਵੱਖ ਰਸਤੇ ਵੀ ਖੋਲ੍ਹਣ ਜਾ ਰਿਹਾ ਹੈ। ਇਹ ਵੀ ਪੜ੍ਹੋ: ਲੁੱਟਖੋਹ ਨੂੰ ਅੰਜਾਮ ਦੇਣ ਵਾਲੇ ਪੰਜ ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰ ਲੀਗਲ ਐਸੋਸੀਏਟਸ ਦੇ ਇਮੀਗ੍ਰੇਸ਼ਨ ਵਕੀਲ ਰਾਜ ਪਰਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਣੀ ਕਬੀਲੀਅਤ ਦੀ ਯੋਗਤਾ ਅਨੁਸਾਰ ਪੜ੍ਹਾਈ ਚੁਨਣੀ ਬਹੁਤ ਜ਼ਰੂਰੀ ਹੈ। ਉਸਤੋਂ ਬਾਅਦ ਇੱਕ ਵਾਰਾਂ ਜਦੋਂ ਤੁਹਾਨੂੰ ਆਫ਼ਰ ਲੈਟਰ ਆ ਜਾਂਦਾ ਤਾਂ ਆਪਣੇ ਸਾਰੇ ਜ਼ਰੂਰੀ ਦਸਤਾਵੇਜ਼ ਦੇਣੇ ਅੱਤ ਲਾਜ਼ਮੀ ਹੈ ਉਹ ਵੀ ਨਿਊਜ਼ੀਲੈਂਡ ਦੇ ਵਿੱਦਿਅਕ ਅਦਾਰੇ ਦੇ ਮਾਪਦੰਡਾਂ ਮੁਤਾਬਕ, ਜਿਸ ਵਿਚ ਉਨ੍ਹਾਂ ਦੀ ਲੀਗਲ ਐਸੋਸੀਏਟਸ ਵਿਦਿਆਰਥੀਆਂ ਦੇ ਬਾਹਰ ਜਾਣ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੰਪਨੀ ਸਿਰਫ ਵਿਦਿਆਰਥੀਆਂ ਨੂੰ ਬਾਹਰ ਨਿਊਜ਼ੀਲੈਂਡ ਲਿਆਉਣ 'ਦਾ ਹੀ ਕੰਮ ਨਹੀਂ ਕਰਦੀ ਸਗੋਂ ਬਾਅਦ ਵਿਚ ਨੌਕਰੀ ਲਈ ਵੀਜ਼ਾ, ਪੀ.ਆਰ. ਲਈ ਵੀਜ਼ਾ ਅਤੇ ਭਾਰਤ ਜਾ ਵਿਆਹ ਮਗਰੋਂ ਆਪਣੇ ਸਾਥੀ ਲਈ ਸਪਾਉਸ ਵੀਜ਼ਾ ਵਿਚ ਵੀ ਪੂਰੀ ਮਦਦ ਕਰਦੀ ਹੈ। ਇਹ ਵੀ ਪੜ੍ਹੋ: ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ, ਸ਼ਾਮਲਾਟ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਮਿਲਿਆ ਸਟੇਅ ਰਾਜ ਪਰਦੀਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਕੰਪਨੀ ਨੂੰ 10 ਸਾਲ ਦਾ ਅਨੁਭਵ ਹੈ ਅਤੇ ਇਸੀ ਕਰਕੇ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਪਿਛਲੇ 10 ਸਾਲ ਤੋਂ ਹੀ ਉਨ੍ਹਾਂ ਨਾਲ ਜੁੜੇ ਹੋਏ ਨੇ, ਉਨ੍ਹਾਂ ਕਿਹਾ ਕਿ ਅਸੀਂ ਇੱਥੇ ਰਿਸ਼ਤੇ ਬਣਾਉਂਦੇ ਹਾਂ ਕਿ ਨਾ ਸਿਫ਼ਰ ਸੇਵਾਵਾਂ ਦਿੰਦੇ ਹਾਂ। -PTC News