ਪੰਜਾਬੀ ਗਾਇਕ ਸੁਰਜੀਤ ਸੰਧੂ ਨੇ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ, ਲਾਇਸੈਂਸੀ ਹੱਥਿਆਰ ਰੱਖਣ ਕਰਕੇ ਹੋਈ ਕੁੱਟਮਾਰ
ਤਰਨਤਾਰਨ, 6 ਜੂਨ: ਪੰਜਾਬੀ ਗਾਇਕ ਸੁਰਜੀਤ ਸੰਧੂ ਨੇ ਪੰਜਾਬ ਪੁਲਿਸ 'ਤੇ ਬਿਨਾ ਕਸੂਰ ਉਸ ਨਾਲ ਕੁੱਟਮਾਰ ਦੇ ਇਲਜ਼ਾਮ ਲਾਏ ਹਨ। ਗਾਇਕ ਵੱਲੋਂ ਬੀਤੀ ਰਾਤ ਹਰੀਕੇ ਪੁਲ 'ਤੇ ਉਸਨੂੰ ਨਾਜਾਇਜ਼ ਹਿਰਾਸਤ 'ਚ ਲੈਣ ਦੇ ਵੀ ਦੋਸ਼ ਲਗਾਏ ਗਏ ਹਨ। ਇਹ ਵੀ ਪੜ੍ਹੋ: ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਵਾਨਾਂ ਵੱਲੋਂ ਮਿੱਟੀ, ਪਾਣੀ ਅਤੇ ਹਵਾ ਨੂੰ ਬਚਾਉਣ ਦਾ ਸੱਦਾ ਫਰੀਦਕੋਟ ਵਾਸੀ ਪੰਜਾਬੀ ਗਾਇਕ ਸੁਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਜਦੋਂ ਉਹ ਕਿਸੀ ਪਰਿਵਾਰਿਕ ਐਮਰਜੈਂਸੀ ਕਾਰਨ ਆਪਣੀ ਸਕਾਰਪੀਓ ਗੱਡੀ 'ਚ ਆਪਣੇ ਸਹੁਰੇ ਘਰ ਤੋਂ ਤਰਨਤਾਰਨ ਆ ਰਿਹਾ ਸੀ। ਜਦੋਂ ਉਹ ਹਰੀਕੇ ਪੁਲ ’ਤੇ ਪਹੁੰਚਿਆ ਤਾਂ ਪੁਲਿਸ ਵੱਲੋਂ ਲਾਏ ਨਾਕੇ ’ਤੇ ਉਸ ਨੂੰ ਰੋਕ ਲਿਆ ਗਿਆ। ਸੁਰਜੀਤ ਸੰਧੂ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਸਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹੇ ਚੈੱਕਿਂਗ ਵਿਚ ਵੀ ਪੂਰਾ ਸਹਿਯੋਗ ਦਿੱਤਾ। ਇਸ ਦੌਰਾਨ ਗੱਡੀ ਵਿੱਚ ਮੌਜੂਦ ਉਸ ਦਾ ਲਾਇਸੈਂਸੀ ਹੱਥਿਆਰ ਪੁਲਿਸ ਨੂੰ ਬਰਾਮਦ ਹੋ ਗਿਆ ਜਿਸਤੋਂ ਬਾਅਦ ਉਸ ਨਾਲ ਦੁਰਵਿਵਹਾਰ ਕੀਤਾ ਗਿਆ। ਸੁਰਜੀਤ ਸੰਧੂ ਨੇ ਦੱਸਿਆ ਕਿ ਇਸ ਦੌਰਾਨ ਪੁਲਿਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਮੌਕੇ ’ਤੇ ਮੌਜੂਦ ਥਾਣਾ ਹਰੀਕੇ ਦੇ ਐਸਐਚਓ ਸਿਵਲ ਵਰਦੀ ਵਿੱਚ ਆਏ ਹਰਜੀਤ ਸਿੰਘ ਅਤੇ ਡੀਐਸਪੀ ਪੱਟੀ ਮਨਿੰਦਰਪਾਲ ਸਿੰਘ ਨੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਮੁੜ ਤੋਂ 5 ਦਿਨਾਂ ਦੀ ਰਿਮਾਂਡ 'ਤੇ, ਕਿਹਾ ਬਦਲਾ ਲੈਣ ਲਈ ਕੀਤਾ ਮੂਸੇਵਾਲਾ ਦਾ ਕਤਲ ਗਾਇਕ ਨੇ ਇਲਜ਼ਾਮ ਲਾਇਆ ਕਿ ਇਸ ਤੋਂ ਬਾਅਦ ਬਿਨਾਂ ਕਿਸੇ ਸੁਣਵਾਈ ਦੇ ਉਸ ਨੂੰ ਪਹਿਲਾਂ ਥਾਣਾ ਸਰਹਾਲੀ, ਫਿਰ ਤਰਨਤਾਰਨ ਅਤੇ ਬਾਅਦ ਵਿੱਚ ਪੱਟੀ ਥਾਣੇ ਲੈ ਜਾਇਆ ਗਿਆ। ਜਿੱਥੇ ਸਿਵਲ ਹਸਪਤਾਲ 'ਚ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਜ਼ਬਰਦਸਤੀ ਡਿਸਚਾਰਜ ਕਰ ਕੇ ਘਰੇ ਭੇਜ ਦਿੱਤਾ ਗਿਆ। -PTC News