Mon, Nov 25, 2024
Whatsapp

ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ

Reported by:  PTC News Desk  Edited by:  Shanker Badra -- January 13th 2021 01:42 PM
ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ

ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ

ਪਟਿਆਲਾ : ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਿਲ੍ਹਾ  ਸੈਸ਼ਨ ਜੱਜ ਰਜਿੰਦਰ ਅਗਰਵਾਲ ਦੀ ਕੋਰਟ ਵੱਲੋਂ ਪੰਜਾਹ ਹਜ਼ਾਰ ਮੁਚਲਕੇ 'ਤੇ ਸ੍ਰੀ ਬਰਾੜ ਨੂੰ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਜਿਸ ਦੇ ਚੱਲਦਿਆਂ ਦੇਰ ਸ਼ਾਮ ਤੱਕ ਸ੍ਰੀ ਬਰਾੜ ਦੀ ਜੇਲ੍ਹ ਚੋਂ ਰਿਹਾਈ ਹੋ ਸਕਦੀ ਹੈ। ਅੱਜ ਉਨ੍ਹਾਂ ਦੀ ਬੇਲ ਕੋਰਟ ਵੱਲੋਂ ਮਨਜ਼ੂਰ ਕਰ ਲਈ ਗਈ ਹੈ। [caption id="attachment_465783" align="aligncenter" width="300"]Punjabi singer Shree Brar granted bail by Patiala court ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ[/caption] ਪੜ੍ਹੋ ਹੋਰ ਖ਼ਬਰਾਂ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ , ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ 'ਤੇ ਲਾਈ ਰੋਕ  Shree Brar granted bail : ਸ੍ਰੀ ਬਰਾੜ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਅੱਜ ਸੈਸ਼ਨ ਕੋਰਟ ਵਿੱਚ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਅਦਾਲਤ ਵੱਲੋਂ ਪਵਨਦੀਪ ਸਿੰਘ ਉਰਫ ਸ੍ਰੀ ਬਰਾੜ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਉਹ ਅਪਣਾ ਪਾਸਪੋਰਟ ਜਮ੍ਹਾਂ ਕਰਾਉਣਗੇ।ਇਸ ਦੇ ਨਾਲ ਹੀ ਵਕੀਲ ਨੇ ਇਹ ਵੀ ਦੱਸਿਆ ਕਿ ਜੱਜ ਵਲੋਂ ਖ਼ਾਸ ਹਦਾਇਤ ਦਿੱਤੀ ਗਈ ਹੈ ਕਿ ਸ਼੍ਰੀ ਬਰਾੜ ਨੂੰ ਭਵਿੱਖ ਵਿੱਚਅਜਿਹੇ ਗੀਤ ਲਿਖਣ ਜਾਂ ਫਿਰ ਨਾ ਗਾਉਣ ਦੀ ਸਖ਼ਤ ਹਦਾਇਤ ਕੀਤੀ ਹੈ। [caption id="attachment_465781" align="aligncenter" width="300"]Punjabi singer Shree Brar granted bail by Patiala court ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ[/caption] ਦੱਸਣਯੋਗ ਹੈ ਕਿ ਸ਼੍ਰੀ ਬਰਾੜ ਦੇ ਰਿਲੀਜ਼ ਹੋਏ ਗੀਤ 'ਜਾਨ' ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਹੈ। ਯੂਟਿਊਬ 'ਤੇ ਚੱਲ ਰਹੇ ਗੀਤ 'ਜਾਨ' ਨੂੰ ਗਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਉਰਫ਼ ਪਵਨਦੀਪ ਸਿੰਘ ਨੂੰ ਸੀ.ਆਈ. ਏ. ਸਟਾਫ਼ ਪਟਿਆਲਾ ਦੀ ਪੁਲਿਸ ਨੇ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਖ਼ਿਲਾਫ਼ ਥਾਣਾ ਸਿਵਲ ਲਾਈਨ 'ਚ ਪੀ. ਆਈ. ਡੀ. ਐਕਟ 1922 ਅਤੇ 500, 501, 502, 505, 115, 116, 120 ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। [caption id="attachment_465784" align="aligncenter" width="300"]Punjabi singer Shree Brar granted bail by Patiala court ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ[/caption] Shree Brar granted bail : ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਦਾ ਕਹਿਣਾ ਸੀ ਕਿ ਯੂਟਿਊਬ 'ਤੇ ਪੰਜਾਬੀ ਗੀਤ, ਜਿਸ ਦਾ ਟਾਈਟਲ 'ਜਾਨ' ਹੈ। ਇਸ ਦੇ ਬੋਲ ਕਾਫ਼ੀ ਭੜਕਾਊ ਹਨ। ਇਸ ਗੀਤ ਨਾਲ ਜੇਲਾਂ ਅੰਦਰ ਬੈਠੇ ਬੰਦ ਅਪਰਾਧੀਆਂ ਨੂੰ ਵੀ ਹੋਰ ਘਿਨੌਣੇ ਜ਼ੁਰਮ ਕਰਨ ਲਈ ਸ਼ਹਿ ਮਿਲਦੀ ਹੈ। ਇਸ ਗੀਤ ਦੇ ਬੋਲਾਂ ਨਾਲ ਆਮ ਲੋਕਾਂ ਤੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਪੁਲਿਸ ਨੇ ਪੰਜਾਬੀ ਗਾਇਕ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਸ਼ਾਮ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਦਿੱਲੀ ਬਾਰਡਰ 'ਤੇ ਮਨਾਉਣਗੇ ਲੋਹੜੀ [caption id="attachment_465779" align="aligncenter" width="300"]Punjabi singer Shree Brar granted bail by Patiala court ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਵੱਡੀ ਰਾਹਤ ,ਪਟਿਆਲਾ ਅਦਾਲਤ ਵੱਲੋਂ ਦਿੱਤੀ ਗਈ ਜ਼ਮਾਨਤ[/caption] Shree Brar granted bail : ਦੱਸ ਦੇਈਏ ਕਿ ਸ੍ਰੀ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਖਤਮ ਹੋਣ 'ਤੇ ਸੱਤ ਜਨਵਰੀ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਸੀ। 'ਜਾਨ' ਗੀਤ ਗਾਇਕਾ ਬਾਰਬੀ ਮਾਨ ਵਲੋਂ ਗਾਇਆ ਗਿਆ ਹੈ। ਇਸ ਗੀਤ 'ਚ ਬਾਰਬੀ ਮਾਨ, ਗੁਰਨੀਤ ਦੋਸਾਂਝ ਤੇ ਸ਼੍ਰੀ ਬਰਾੜ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਵੀ ਸ਼੍ਰੀ ਬਰਾੜ ਵਲੋਂ ਲਿਖੇ ਗਏ ਹਨ। ਇਸ ਗੀਤ 'ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਅਤੇ ਪੁਲਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਤੇ ਪਟਿਆਲਾ ਪੁਲਸ ਵਲੋਂ ਐਕਸ਼ਨ ਲਿਆ ਗਿਆ। Punjabi singer । Singer Shree Brar । Shree Brar granted bail -PTCNews


Top News view more...

Latest News view more...

PTC NETWORK