Thu, Apr 24, 2025
Whatsapp

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ "ਦੁਨੀਆਂ ਦਿਖਾਉਣ ਵਾਲੀ ਮਾਂ" ਦਾ ਇੰਝ ਕੀਤਾ ਧੰਨਵਾਦ

Reported by:  PTC News Desk  Edited by:  Jashan A -- March 15th 2019 09:46 AM
ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ "ਦੁਨੀਆਂ ਦਿਖਾਉਣ ਵਾਲੀ ਮਾਂ" ਦਾ ਇੰਝ ਕੀਤਾ ਧੰਨਵਾਦ

ਪੰਜਾਬੀ ਗਾਇਕ ਰਣਜੀਤ ਬਾਵਾ ਨੇ ਜਨਮ ਦਿਨ ਮੌਕੇ "ਦੁਨੀਆਂ ਦਿਖਾਉਣ ਵਾਲੀ ਮਾਂ" ਦਾ ਇੰਝ ਕੀਤਾ ਧੰਨਵਾਦ,ਬੀਤੇ ਦਿਨ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਆਪਣਾ 30 ਵਾਂ ਜਨਮ ਦਿਨ ਮਨਾਇਆ।ਗੁਰਦਾਸਪੁਰ ਦੇ ਪਿੰਡ ਗ੍ਰੰਥੀਆਂ ਦੇ ਇਸ ਗੱਭਰੂ ਨੇ ਪੰਜਾਬੀ ਫ਼ਿਲਮਾਂ ‘ਚ ਅੰਤਾਂ ਦਾ ਨਾਮਣਾ ਖੱਟਿਆ ਹੈ ਅਤੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀਆਂ ਨੂੰ ਦੇ ਚੁੱਕੇ ਹਨ। 'ਜੱਟ ਦੀ ਅਕਲ' ਗੀਤ ਨਾਲ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਵਾਲੇ ਰਣਜੀਤ ਬਾਵਾ ਦੇ ਪਹਿਲੇ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲਿਆ।

ਪੰਜਾਬੀ ਲੋਕ ਗੀਤ ‘ਬੋਲ ਮਿੱਟੀ ਦਿਆ ਬਾਵਿਆ’ ਗਾਣੇ ਨੇ ਰਣਜੀਤ ਬਾਵਾ ਨੂੰ ਅਜਿਹੀ ਪਹਿਚਾਣ ਦਿੱਤੀ ਕਿ ਉਹਨਾਂ ਦੇ ਨਾਮ ਦੇ ਨਾਲ ਹੀ ਜੁੜ ਗਿਆ। ਹੋਰ ਪੜ੍ਹੋ: ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ ‘ਚ ਗਾਇਆ SAD ਗਾਣਾ (ਦੇਖੋ ਵੀਡੀਓ) ਰਣਜੀਤ ਬਾਵਾ ਨੇ ਆਪਣੇ ਜਨਮ ਦਿਨ ‘ਤੇ ਉਸ ਸ਼ਖਸ ਦਾ ਧੰਨਵਾਦ ਕੀਤਾ ਹੈ ਜਿੰਨਾਂ ਸਦਕਾ ਉਹਨਾਂ ਇਸ ਦੁਨੀਆਂ ‘ਚ ਕਦਮ ਰੱਖਿਆ ਹੈ। ਰਣਜੀਤ ਬਾਵਾ ਨੇ ਸ਼ੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰ ਲਿਖਿਆ ਹੈ “ਧੰਨਵਾਦ ਮਾਂ ਇਹ ਦੁਨੀਆਂ ਦਿਖਾਉਣ ਲਈ”।
 
View this post on Instagram
 

Thank You Maa Eh Duniya Dekhaun lyi ??14 March ? Need ur blessings ?

A post shared by Ranjit Bawa (@ranjitbawa) on

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਰਵਣ, ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ, ਖਿੱਦੋ ਖੂੰਡੀ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਅਤੇ ਇਸੇ ਸਾਲ ਆਈ ਫ਼ਿਲਮ ਹਾਈ ਐਂਡ ਯਾਰੀਆਂ ‘ਚ ਰਣਜੀਤ ਬਾਵਾ ਦੀ ਅਦਾਕਾਰੀ ਦੀਆਂ ਤਰੀਫਾਂ ਹੀ ਹੁੰਦੀਆਂ ਆ ਰਹੀਆਂ ਹਨ।ਲੋਕਾਂ ਵੱਲੋਂ ਉਹਨਾਂ ਦੇ ਗਾਣਿਆਂ ਅਤੇ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਜਾਂਦਾ ਹੈ। -PTC News

Top News view more...

Latest News view more...

PTC NETWORK