ਇੰਦਰਜੀਤ ਨਿੱਕੂ ਨੇ ਇਸ਼ਾਰਿਆਂ 'ਚ ਗ਼ਲਤੀ ਹੋਣ ਦਾ ਅਹਿਸਾਸ ਮੰਨਿਆ
ਅੰਮ੍ਰਿਤਸਰ : ਮਕਬੂਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਪੀਟੀਸੀ ਨਿਊਜ਼ ਨਾਲ ਵਿਸ਼ੇਸ਼ ਤੌਰ ਉਤੇ ਗੱਲਬਾਤ ਕਰਦਿਆਂ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਗਲਤੀ ਹੋਣ ਦਾ ਅਹਿਸਾਸ ਮੰਨਿਆ। ਉਨ੍ਹਾਂ ਨੇ ਕਿਹਾ ਕਿ ਭਟਕਦਾ-ਭਟਕਾ ਬੰਦਾ ਮੰਜ਼ਿਲ ਉਤੇ ਪਹੁੰਚ ਹੀ ਜਾਂਦਾ ਹੈ। ਅੱਜ ਬਾਬੇ ਨਾਨਕ ਦੇ ਦਰ ਉਤੇ ਪੁੱਜਿਆ ਹਾਂ। ਉਨ੍ਹਾਂ ਨੇ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਕਿ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਸਦਕਾ ਦੁਨੀਆ ਭਰ ਤੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ। ਲੋਕ ਫੋਨ ਜਾਂ ਮੈਸੇਜ ਕਰ ਕੇ ਮੋਹ ਜ਼ਾਹਿਰ ਕਰ ਰਹੇ ਹਨ। ਲੋਕ ਆਰਥਿਕ ਮਦਦ ਦੀ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੈਸੇ ਨਹੀਂ ਚਾਹੀਦੇ, ਲੋਕ ਕਿਸੇ ਦੇ ਝਾਂਸੇ ਵਿਚ ਆ ਕੇ ਕਿਸੇ ਫਰਜ਼ੀ ਖਾਤੇ ਵਿੱਚ ਆਰਥਿਕ ਮਦਦ ਨਾ ਭੇਜਣ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਪਰ ਗੁਰੂ ਸਾਹਿਬ ਦੇ ਆਸ਼ੀਰਵਾਦ ਸਦਕਾ ਹੁਣ ਦੁਨੀਆ ਭਰ ਤੋਂ ਪਿਆਰ ਮਿਲ ਰਿਹਾ ਹੈ। ਇਹ ਵੀ ਪੜ੍ਹੋ : ਨਰਮੇ ‘ਤੇ ਆੜ੍ਹਤ 2.5 ਤੋਂ ਘਟਾ ਕੇ 1 ਫ਼ੀਸਦ ਕੀਤੀ ਜਾਵੇਗੀ : ਕੁਲਦੀਪ ਸਿੰਘ ਧਾਲੀਵਾਲ ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਇੰਦਰਜੀਤ ਨਿੱਕੂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ। ਜਿਸ ਵਿਚ ਉਹ ਇਕ ਡੇਰੇ ਵਿੱਚ ਸੰਤ ਅੱਗੇ ਮੱਥਾ ਟੇਕ ਕਰ ਰਹੇ ਸਨ। ਇਸ ਵੀਡੀਓ ਵਿੱਚ ਇੰਦਰਜੀਤ ਨਿੱਕੂ ਨੂੰ ਇੱਕ ਸੰਤ ਨਾਲ ਕੰਮ ਨਾ ਮਿਲਣ ਦਾ ਦਰਦ ਜ਼ਾਹਰ ਕਰਦੇ ਹੋਏ ਦੇਖਿਆ ਜਾ ਰਿਹਾ ਸੀ। ਵਾਇਰਲ ਵੀਡੀਓ 'ਚ ਨਿੱਕੂ ਸੰਤ ਤੋਂ ਮਦਦ ਮੰਗ ਰਿਹਾ ਸੀ। ਉਹ ਹਿੰਦੂ ਸੰਤ ਨੂੰ ਆਪਣੀ ਆਰਥਿਕ ਹਾਲਤ ਬਾਰੇ ਦੱਸ ਰਿਹਾ ਸੀ। ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਸੀ ਕਿ ਉਹ ਕਰਜ਼ੇ ਵਿੱਚ ਹੈ, ਇੰਡਸਟਰੀ ਵਿਚ ਕੋਈ ਕੰਮ ਨਹੀਂ ਮਿਲ ਰਿਹਾ ਅਤੇ ਇਸ ਤਰ੍ਹਾਂ ਉਸ ਦਾ ਮਾਨਸਿਕ ਤਣਾਅ ਹੋਰ ਪੱਧਰ 'ਤੇ ਹੈ। ਇਸ ਤੋਂ ਬਾਅਦ ਉਸ ਦੀ ਕਾਫੀ ਅਲੋਚਨਾ ਹੋਈ ਪਰ ਪੰਜਾਬੀ ਗਾਇਕ ਉਤੇ ਹੱਕ ਵਿਚ ਖੜ੍ਹ ਗਏ ਤੇ ਉਸ ਨੂੰ ਕੰਮ ਦੇਣ ਦਾ ਭਰੋਸਾ ਦਿੱਤਾ। -PTC News