ਅੰਮ੍ਰਿਤਸਰ: ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵੱਲੋਂ ਅੱਜ ਤਰਨਤਾਰਨ ਦੇ ਪੰਚਾਇਤ ਵਿਭਾਗ ਦੇ ਇਕ ਪੰਚਾਇਤ ਸਕੱਤਰ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਚਾਇਤ ਸਕੱਤਰ ਹਰਦਿਆਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਬਲਾਕ ਵਿਚ ਤਾਇਨਾਤ ਸੀ।ਪੰਚਾਇਤ ਸਕੱਤਰ ਹਰਦਿਆਲ ਸਿੰਘ ਕੋਲ ਪੱਟੀ ਸਮੇਤ ਦੋ ਦਰਜਨਾ ਤੋਂ ਵਧੇਰੇ ਪੰਚਾਇਤਾਂ ਦਾ ਚਾਰਜ ਸੀ। ਵਿਜੀਲੈਂਸ ਵੱਲੋਂ ਕੁਝ ਸਮੇਂ ਪਹਿਲਾ ਪੰਚਾਇਤ ਸਕੱਤਰ ਤੋਂ ਪੁੱਛਗਿਛ ਕਰਕੇ ਕਈ ਮਾਮਲਿਆ ਦੀ ਜਾਂਚ ਕੀਤੀ ਸੀ। ਬੀਤੀ ਸ਼ਾਮ ਹੀ ਵਿਜੀਲੈਂਸ ਨੇ ਉਕਤ ਸਕੱਤਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਵਲੋ ਉਕਤ ਸਕੱਤਰ ਦੇ ਘਰ ਸਮੇਤ ਕਈ ਥਾਈਂ ਛਾਪੇਮਾਰੀ ਕੀਤੀ। ਇਸ ਦੀ ਪੁਸ਼ਟੀ ਵਿਜੀਲੈਂਸ ਦੇ ਐਸਐਸਪੀ ਵਰਿੰਦਰ ਸਿੰਘ ਨੇ ਕੀਤੀ।