ਯੋਗੇਸ਼, (ਮਾਹਿਲਪੁਰ, 3 ਜਨਵਰੀ): ਬਲਾਕ ਮਾਹਿਲਪੁਰ ਦੇ ਪਿੰਡ ਟੂਟੋ ਮਜਾਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਅਣਪਛਾਤੇ ਚੋਰਾਂ ਵੱਲੋਂ ਚਾਰ ਲੱਖ ਦੇ ਕਰੀਬ ਸਮਾਨ ਚੋਰੀ ਕਰ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਟੂਟੋ ਮਜਾਰਾ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦੱਸ ਵਜੇ ਦੇ ਕਰੀਬ ਬਾਬੂ ਦਾ ਫੋਨ ਆਇਆ ਕਿ ਸਕੂਲ ਵਿੱਚ ਚੋਰੀ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਆਇਆ ਤਾਂ ਸਕੂਲ ਦੇ ਜਿੰਦੇ ਤੌੜੇ ਹੋਏ ਸਨ ਤੇ ਸਕੂਲ ਵਿਚੋਂ ਲੱਗ ਭੱਗ ਤਿੰਨ ਤੋਂ ਚਾਰ ਲੱਖ ਦਾ ਸਮਾਨ ਚੋਰ ਚੋਰੀ ਕਰਕੇ ਲੈ ਗਏ ਸਨ। ਜਿਨ੍ਹਾਂ ਵਿੱਚੋਂ ਤਿੰਨ 42 ਇੰਚੀ ਐਲ.ਈ.ਡੀ, ਕੈਮਰਿਆਂ ਦਾ ਡੀ.ਵੀ.ਆਰ, ਕੰਮਿਊਟਰ ਦੀਆਂ ਅੱਠ ਬੈਟਰੀਆਂ, ਦੋ ਗੈਸ ਸਿਲੰਡਰ, ਸਾਊਂਡ ਸਿਸਟਮ, ਪ੍ਰਜੈਂਟਰ ਸਪੀਕਰ, ਮਿੰਡ ਡੇ ਮੀਲ ਦੇ ਭਾਂਡੇ, ਫੋਟੋ ਕਾਪੀ ਕਰਨ ਵਾਲੀ ਮਸ਼ੀਨ, ਵਜ਼ੀਫਾ ਰਿਕਾਰਡ, ਸਪੋਰਟਸ ਦਾ ਸਮਾਨ, ਇੰਟਰਨੈੱਟ ਮੋਡਮ ਅਤੇ ਹੋਰ ਕੀਮਤੀ ਸਮਾਨ ਸ਼ਾਮਲ ਸੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।