Ludhiana Gas Tanker News : ਪੰਜਾਬ ਦੇ ਲੁਧਿਆਣਾ ਵਿੱਚ ਅੱਜ ਤੜਕੇ 3 ਵਜੇ ਬੱਸ ਸਟੈਂਡ ਨੇੜੇ ਪੁਲ ਉੱਤੇ ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟੈਂਕਰ ਅਚਾਨਕ ਪਲਟ ਗਿਆ। ਟੈਂਕਰ ਕਿਨ੍ਹਾਂ ਹਾਲਾਤਾਂ 'ਚ ਪਲਟਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਨੇ ਸਟੀਅਰਿੰਗ ਦਾ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਟੈਂਕਰ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ।<iframe width=930 height=523 src=https://www.youtube.com/embed/H_nwUZbT5zo title=Ludhiana &#39;ਚ ਵੱਡਾ ਹਾਦ/ਸਾ , ਗੈਸ ਨਾਲ ਭਰਿਆ ਟੈਂਕਰ ਪਲਟਿਆ frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟੈਂਕਰ ਡਿੱਗਣ ਕਾਰਨ ਅਚਾਨਕ ਗੈਸ ਲੀਕ (Gas Leak) ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਬੰਦ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਗੈਸ ਦਾ ਭਰਿਆ ਇਹ ਟੈਂਕਰ ਬੱਸ ਅੱਡੇ ਤੋਂ ਫਿਰੋਜ਼ਪੁਰ ਜਾਣ ਵਾਲੇ ਪੁਲ 'ਤੇ ਪਲਟ ਗਿਆ ਹੈ ਅਤੇ ਲਗਾਤਾਰ ਗੈਸ ਦਾ ਰਿਸਾਵ ਹੋ ਰਿਹਾ ਹੈ। ਗੈਸ ਦੇ ਰਿਸਾਵ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਵੀ ਹੋ ਰਹੀ ਹੈ।ਹਾਲਾਂਕਿ, ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗੈਸ ਰਿਸਾਵ ਨੂੰ ਰੋਕਣ ਦਾ ਕਾਰਜ ਜਾਰੀ ਹੈ।