ਗੜ੍ਹਸ਼ੰਕਰ, 7 ਜਨਵਰੀ (ਯੋਗੇਸ਼): ਪਿੱਛਲੇ ਲੰਬੇ ਸਮੇਂ ਤੋਂ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਵਿੱਖੇ ਟੱਟੀਆਂ ਸੜਕਾਂ ਦੇ ਰੋਸ਼ ਵਜੋਂ ਅੱਜ ਜਥੇਬੰਦੀਆਂ ਅਤੇ ਪੰਚਾਇਤਾਂ ਵੱਲੋਂ ਡਿਪਟੀ ਸਪੀਕਰ ਦੀ ਰਿਹਾਇਸ਼ ਵੱਲ ਰੋਸ਼ ਮਾਰਚ ਕਰਕੇ ਪ੍ਰਦਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਾਹਿਲਪੁਰ ਤੋਂ ਜੇਜੋਂ ਰੋਡ ਸਮੇਤ ਹੋਰ ਕਈ ਸੜਕਾਂ ਦੀ ਮਾੜੀ ਹਾਲਤ ਹੋਣ ਕਾਰਨ ਲੋਕਾਂ ਨੂੰ ਲਗਾਤਾਰ ਪ੍ਰੇਸ਼ਾਨੀ ਆ ਰਹੀ ਹੈ ਅਤੇ ਇਨ੍ਹਾਂ ਸੜਕਾਂ ਦੀ ਹਾਲਤ ਸੁਧਾਰਨ ਦੇ ਲਈ ਉਹ ਕਈ ਵਾਰ ਧਰਨਾਂ ਦੇ ਚੁੱਕੇ ਹਨ। ਪਰ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇਸਦੀ ਸਾਰ ਨਹੀਂ ਲਈ ਗਈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 31 ਮਾਰਚ ਤੱਕ ਇਨ੍ਹਾਂ ਸੜਕਾਂ ਨੂੰ ਨਾਂ ਬਣਾਇਆ ਗਿਆ ਤਾਂ ਉਹ ਵੱਡੇ ਪੱਧਰ 'ਤੇ ਸੰਗਰਸ਼ ਕਰਨਗੇ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇੱਕ ਮੰਗ ਪੱਤਰ ਡਿਪਟੀ ਸਪੀਕਰ ਨੂੰ ਤਹਿਸੀਲਦਾਰ ਤਪਨ ਭਨੋਟ ਰਾਹੀਂ ਦਿੱਤਾ। ਇਸ ਮੌਕੇ ਤਹਿਸੀਲਦਾਰ ਤਪਨ ਭਨੋਟ ਅਤੇ ਐਸਡੀਓ PWD ਬਲਿੰਦਰ ਸਿੰਘ ਗੜ੍ਹਸ਼ੰਕਰ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗਾਂ ਨੂੰ ਮੁੱਖ ਰੱਖਦੇ ਹੋਏ ਸੜਕਾਂ ਨੂੰ ਜਲਦ ਬਣਾਇਆ ਜਾਵੇਗਾ।