ਬਠਿੰਡਾ 5 ਜਨਵਰੀ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਡ ਆਊਟਸੋਰਸਿੰਗ ਦਫਤਰੀ ਕਾਮਿਆਂ ਦੀ ਸਬ ਕਮੇਟੀ ਦਫਤਰੀ ਸਟਾਫ, ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ:ਨੰ.31) ਦੀ ਜਿਲ੍ਹਾ ਪੱਧਰੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਸੰਦੀਪ ਸਿੰਘ ਬਠਿੰਡਾ ਸੂਬਾ ਮੀਤ ਪ੍ਰਧਾਨ ਦਫਤਰੀ ਸਟਾਫ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸੂਬਾ ਕਮੇਟੀ ਵੱਲੋਂ 10 ਜਨਵਰੀ 2023 ਦੇ ਰੱਖੇ ਗਏ ਪ੍ਰੋਗਰਾਮ ਸਬੰਧੀ ਚਰਚਾ ਕੀਤੀ ਗਈ। ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ, ਜੇ.ਡੀ.ਐਮ.,ਸੇਵਾਦਾਰ ਅਤੇ ਆਫਿਸ ਹੈਲਪਰ ਆਦਿ ਪੋਸਟਾਂ ਤੇ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਹਨ।ਇਹ ਵੀ ਪੜ੍ਹੋ: ਸਿਨੇਮਾਘਰਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਇਹ ਕੋਈ ਜਿੰਮ ਨਹੀਂ , ਜਿਥੇ ਪੌਸ਼ਟਿਕ ਭੋਜਨ ਮਿਲੇਜੱਥੇਬੰਦੀ ਵੱਲੋਂ ਲੰਮੇ ਸਮੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਤਜਰਬੇ ਅਤੇ ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ। ਇਹਨਾਂ ਤੋਂ ਇਲਾਵਾ ਹੋਰ ਮੰਗਾਂ ਲਈ ਸੰਘਰਸ਼ਾਂ ਦੌਰਾਨ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗ ਵਿੱਚ ਅਧਿਕਾਰੀਆਂ ਵੱਲੋਂ ਸਿਰਫ ਟਾਲ-ਮਟੋਲ ਦੀ ਨੀਤੀ ਅਪਣਾਈ ਗਈ ਅਤੇ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਰਕਰਾਂ ਦੀਆਂ ਵਧੀਆਂ ਹੋਈਆਂ ਤਨਖਾਹਾਂ 'ਤੇ ਰੌਕ ਲਗਾਈ ਗਈ, ਜਿਸ ਗੱਲ ਦੀ ਜੱਥੇਬੰਦੀ ਵੱਲੋਂ ਨਿਖੇਧੀ ਕੀਤੀ ਗਈ। ਇਸ ਲਈ ਜੱਥੇਬੰਦੀ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜੇਕਰ ਸਮੁੱਚੇ ਵਰਕਰਾਂ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਵਿਭਾਗ ਪ੍ਰਤੀ ਰੋਸ਼ ਵਜੋਂ ਮਿਤੀ 10-01-2023 ਨੂੰ ਮੁਹਾਲੀ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗੀ ਮੁੱਖੀ ਦੇ ਦਫਤਰ ਵਿਖੇ ਧਰਨੇ ਦਾ ਐਲਾਨ ਵਜੋਂ ਵਰਕਰਾਂ ਵੱਲੋਂ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਜਿਲ੍ਹੇ ਦੇ ਵਰਕਰਾਂ ਸੂਬਾ ਪੱਧਰੀ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।