ਬਠਿੰਡਾ, 5 ਦਸੰਬਰ: ਬਠਿੰਡਾ ਦੇ ਸਿਵਲ ਹਸਪਤਾਲ ਦੇ ਮਹਿਲਾ ਤੇ ਬੱਚਿਆਂ ਦੇ ਹਸਪਤਾਲ ਵਿੱਚੋਂ ਐਤਵਾਰ ਦੁਪਹਿਰ ਇੱਕ ਔਰਤ ਅਤੇ ਉਸ ਦੇ ਨਾਲ ਆਈ ਇੱਕ ਲੜਕੀ ਨੇ ਨਵਜੰਮੇ ਬੱਚੇ ਨੂੰ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਬੰਧਕ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਟੀਕਾਕਰਨ ਦੇ ਬਹਾਨੇ ਬੱਚੇ ਨੂੰ ਚੁੱਕਿਆ ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਦੀ ਪਤਨੀ ਬਬਲੀ ਦੇ ਘਰ 1 ਦਸੰਬਰ ਨੂੰ ਹਸਪਤਾਲ 'ਚ ਡਿਲੀਵਰੀ ਦੌਰਾਨ ਬੱਚੇ ਦਾ ਜਨਮ ਹੋਇਆ ਸੀ। ਜਦੋਂ ਕਿ ਐਤਵਾਰ ਨੂੰ ਬਬਲੀ ਨੂੰ ਜਿਸ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਉਥੇ ਇੱਕ ਲੜਕੀ ਨੇ ਆ ਕੇ ਕਿਹਾ ਕਿ ਡਾਕਟਰ ਨੇ ਬੱਚੇ ਦਾ ਟੀਕਾਕਰਨ ਕਰਨਾ ਹੈ, ਜਿਸ ਲਈ ਉਹ ਉਸ ਨੂੰ ਲੈ ਕੇ ਜਾਣਾ ਚਾਹੁੰਦੀ ਹੈ। ਦਿਨ-ਦਿਹਾੜੇ ਹਸਪਤਾਲ 'ਚੋਂ ਬੱਚਾ ਚੋਰੀਜਦੋਂ ਉਹ ਬੱਚੇ ਨੂੰ ਲੈ ਕੇ ਜਾਣ ਲੱਗੀ ਤਾਂ ਬਬਲੀ ਦੀ ਭਤੀਜੀ ਮੁਸਕਾਨ ਵੀ ਉਸ ਦੇ ਨਾਲ ਜਾਣ ਲੱਗੀ ਪਰ ਵਾਰਡ ਛੱਡਣ ਤੋਂ ਬਾਅਦ ਲੜਕੀ ਨੇ ਮੁਸਕਾਨ ਨੂੰ ਬਬਲੀ ਦਾ ਆਧਾਰ ਕਾਰਡ ਲਿਆਉਣ ਲਈ ਕਿਹਾ। ਜਦੋਂ ਮੁਸਕਾਨ ਆਧਾਰ ਕਾਰਡ ਲੈਣ ਗਈ ਤਾਂ ਲੜਕੀ ਬੱਚੇ ਨੂੰ ਲੈ ਕੇ ਭੱਜ ਗਈ। ਲੜਕੀ ਨੇ ਆਪਣਾ ਮੂੰਹ ਮਾਸਕ ਨਾਲ ਢੱਕਿਆ ਹੋਇਆ ਸੀ ਜਦਕਿ ਨਾਲ ਆਈ ਔਰਤ ਨੇ ਆਪਣਾ ਮੂੰਹ ਸ਼ਾਲ ਨਾਲ ਢੱਕਿਆ ਹੋਇਆ ਸੀ।ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਅੱਗੇ ਧਰਨਾਚਾਰ ਦਿਨ ਦੇ ਬੱਚੇ ਨੂੰ ਅਗਵਾ ਹੋਏ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ, ਜਿਸ ਤੋਂ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਜਾਰੀ ਹੈ।- ਰਿਪੋਰਟਰ ਮੁਨੀਸ਼ ਗਰਗ ਦੇ ਸਹਿਯੋਗ ਨਾਲ