Bus attack in Punjab : ਹਿਮਾਚਲ ਪ੍ਰਦੇਸ਼ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ (Jarnail Singh Bhindranwale) ਦੀਆਂ ਤਸਵੀਰਾਂ ਉਤਾਰੇ ਜਾਣ ਤੋਂ ਬਾਅਦ ਉਠਿਆ ਵਿਵਾਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ ਦੇ ਅੰਮ੍ਰਿਤਸਰ ਵਿੱਚ ਮੁੜ ਇੱਕ ਵਾਰ ਹਿਮਾਚਲ ਪ੍ਰਦੇਸ਼ ਤੋਂ ਆਈਆਂ ਬੱਸਾਂ ਦੇ ਉੱਪਰ ਵੱਖਵਾਦੀ ਨਾਹਰੇ ਲਿਖੇ ਜਾਣ ਅਤੇ ਸ਼ੀਸ਼ੇ ਤੋੜਨ ਦੀਆਂ ਵੀਡੀਓ ਵਾਇਰਲ ਹੋਈਆਂ ਹਨ, ਜਿਸ ਤੋਂ ਬਾਅਦ ਹਿਮਾਚਲ ਸਰਕਾਰ (Himachal Government) ਵੱਲੋਂ ਪੰਜਾਬ ਵਿੱਚ ਐਚਆਰਟੀਸੀ (HRTC) ਦੀਆਂ 600 ਬੱਸਾਂ ਦਾ ਦਾਖਲਾ ਰੋਕ ਦਿੱਤਾ ਗਿਆ ਹੈ।ਪੰਜਾਬ 'ਚ HRTC ਬੱਸਾਂ 'ਤੇ ਹਮਲੇ ਦੇ ਮੁੱਦੇ 'ਤੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਪੰਜਾਬ ਵਿੱਚ 600 ਐਚਆਰਟੀਸੀ ਬੱਸਾਂ (Himachal Bus Attack) ਨਹੀਂ ਰੁਕਣਗੀਆਂ।ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇਗਾ ਮੁੱਦਾ : ਡਿਪਟੀ ਸੀਐਮਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਬੱਸ ਅੱਡਿਆਂ 'ਤੇ ਬੱਸਾਂ ਨਹੀਂ ਖੜੀਆਂ ਹੋਣਗੀਆਂ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁੜ ਚਰਚਾ ਹੋਈ ਹੈ। ਹਿਮਾਚਲ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕੇਂਦਰ ਸਰਕਾਰ ਅੱਗੇ ਵੀ ਉਠਾਇਆ ਜਾਵੇਗਾ। ਯਾਤਰੀਆਂ ਅਤੇ ਡਰਾਈਵਰ-ਕੰਡਕਟਰ ਦੀ ਸੁਰੱਖਿਆ ਸਾਡੀ ਤਰਜੀਹ ਹੈ।ਹਿਮਾਚਲ ਦੇ ਉਪ ਮੁੱਖ ਮੰਤਰੀ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਕੋਲੋਂ ਮਸਲੇ ਨੂੰ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ ਅਤੇ ਬੱਸਾਂ ਦੀ ਸੁਰੱਖਿਆ ਨਿਸ਼ਚਤ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੱਸਾਂ ਦੀ ਸੁਰੱਖਿਆ ਨਿਸ਼ਚਿਤ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੰਜਾਬ ਵਿੱਚ ਬੱਸਾਂ ਨਹੀਂ ਵੜਨਗੀਆਂ।ਕਿਉਂ ਨਹੀਂ ਰੁਕ ਰਿਹਾ ਮਾਮਲਾ ?ਦੱਸ ਦਈਏ ਕਿ ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤਣਾਅ ਦਾ ਕਾਰਨ ਬਣਦਾ ਜਾ ਰਿਹਾ ਇਹ ਵਿਵਾਦ ਹਿਮਾਚਲ ਪ੍ਰਦੇਸ਼ ਦੇ ਕੁੱਲੂ ਇਲਾਕੇ ਤੋਂ ਸ਼ੁਰੂ ਹੋਇਆ ਸੀ, ਜਦੋਂ ਪੰਜਾਬ ਤੋਂ ਕੁਝ ਸੈਲਾਨੀ ਭਿੰਡਰਾਂਵਾਲਾ ਦੇ ਝੰਡੇ ਅਤੇ ਪੋਸਟਰ ਲੈ ਕੇ ਪੁੱਜੇ ਸਨ, ਪਰ ਸਥਾਨਕ ਲੋਕਾਂ ਨੇ ਜ਼ਬਰਦਸਤੀ ਇਨ੍ਹਾਂ ਝੰਡਿਆਂ ਨੂੰ ਖੋਹ ਕੇ ਪਾੜ ਦਿੱਤੇ ਅਤੇ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਾਇਆ।ਇਸ ਘਟਨਾ ਦੇ ਵਿਰੋਧ ਵਿੱਚ ਹੁਸ਼ਿਆਰਪੁਰ 'ਚ ਹਿਮਾਚਲ ਦੀਆਂ ਬੱਸਾਂ 'ਤੇ ਭਿੰਡਰਾਂਵਾਲੇ ਦੀਆਂ ਤਸਵੀਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਪਰੰਤ, ਹਿਮਾਚਲ ਵਿੱਚ ਵੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਰੋਕਿਆ ਗਿਆ, ਜਿਸ ਤੋਂ ਬਾਅਦ ਹੁਣ ਫਿਰ ਪੰਜਾਬ ਵਿੱਚ ਹਿਮਾਚਲ ਦੀਆਂ ਚਾਰ ਬੱਸਾਂ 'ਤੇ ਵੱਖਵਾਦੀ ਨਾਹਰੇ ਲਿਖੇ ਅਤੇ ਸ਼ੀਸ਼ੇ ਭੰਨੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।